ਨਵੇਂ ਸਾਲ ਵਾਲੇ ਦਿਨ ਵਰਜੀਨੀਆ 'ਚ ਗੋਲੀਬਾਰੀ, 5 ਜ਼ਖਮੀ

Wednesday, Jan 01, 2020 - 09:18 PM (IST)

ਨਵੇਂ ਸਾਲ ਵਾਲੇ ਦਿਨ ਵਰਜੀਨੀਆ 'ਚ ਗੋਲੀਬਾਰੀ, 5 ਜ਼ਖਮੀ

ਹੰਟਿਗਟਨ- ਅਮਰੀਕਾ ਦੇ ਵਰਜੀਨੀਆ ਵਿਚ ਨਵੇਂ ਸਾਲ ਦੇ ਦਿਨ ਇਕ ਹੁੱਕਾ ਬਾਰ ਵਿਚ ਹੋਈ ਗੋਲੀਬਾਰੀ ਵਿਚ ਘੱਟ ਤੋਂ ਘੱਟ ਪੰਜ ਲੋਕ ਜ਼ਖਮੀ ਹੋ ਗਏ, ਜਿਹਨਾਂ ਵਿਚ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੰਟਿਗਟਨ ਪੁਲਸ ਵਿਭਾਗ ਦੇ ਪੁਲਸ ਮੁਖੀ ਰੇ ਕੋਰਨਵੇਲ ਨੇ ਬੁੱਧਵਾਰ ਨੂੰ ਕਿਹਾ ਕਿ ਗੋਲੀਬਾਰੀ ਦੀ ਘਟਨਾ ਇਥੇ ਸਥਿਤ ਕੁਲਟੁਰੇ ਹੁੱਕਾ ਬਾਰ ਵਿਚ ਹੋਈ। ਡਬਲਿਊ.ਓ.ਡਬਲਿਊ.ਕੇ. ਟੀਵੀ ਦੇ ਮੁਤਾਬਕ ਬਾਰ ਦੇ ਬਾਹਰ ਤੇ ਇਕ ਪਾਰਕਿੰਗ ਦੇ ਅੰਦਰ ਕਾਰਤੂਸਾਂ ਦੇ ਖੋਲ ਮਿਲੇ ਹਨ। ਪੁਲਸ ਜਦੋਂ ਘਟਨਾ ਵਾਲੀ ਥਾਂ 'ਤੇ ਪਹੁੰਚੀ ਤਾਂ ਉਸ ਵੇਲੇ ਬਾਰ ਦੇ ਅੰਦਰ ਕਰੀਬ 50 ਲੋਕ ਸਨ। ਕੋਰਨਵੇਲ ਨੇ ਦੱਸਿਆ ਕਿ ਜ਼ਖਮੀ ਹੋਏ ਸਾਰੇ ਲੋਕ ਬਾਰ ਦੇ ਅੰਦਰ ਸਨ ਪਰ ਤੁਰੰਤ ਸਪੱਸ਼ਟ ਨਹੀਂ ਹੈ ਕਿ ਗੋਲੀਆਂ ਬਾਰ ਦੇ ਅੰਦਰ ਚੱਲੀਆਂ ਸਨ ਜਾਂ ਬਾਹਰ।


author

Baljit Singh

Content Editor

Related News