ਇਤਾਲਵੀ ਬੰਦਰਗਾਹ 'ਤੇ ਲੱਗੀ ਭਿਆਨਕ ਅੱਗ, ਨਾਗਰਿਕਾਂ ਲਈ ਵਿਸ਼ੇਸ਼ ਚਿਤਾਨਵੀ ਜਾਰੀ

09/18/2020 11:55:19 AM

ਰੋਮ : ਇਟਲੀ ਦੇ ਐਡਰੀਏਟਿਕ ਤੱਟ 'ਤੇ ਇਕ ਗੋਦਾਮ ਵਿਚ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਇਹ ਅੱਗੇ ਐਂਕੋਨਾ ਦੇ ਇਤਿਹਾਸਕ ਬੰਦਰਗਾਹ ਖ਼ੇਤਰ ਵਿਚ ਫੈਲ ਗਈ। ਉਥੇ ਹੀ ਘਟਨਾ ਸਬੰਧੀ ਸੂਚਨਾ ਮਿਲਦੇ ਹੀ ਫਾਇਰ ਫਾਈਟਰਜ਼ ਮੌਕੇ 'ਤੇ ਪੁੱਜੇ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਕੀਤੀਆਂ। ਅੱਗ ਨਾਲ ਬੰਦਰਗਾਹ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਪਰ ਅਧਿਕਾਰੀਆਂ ਤੋਂ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਮੁੱਢਲੀ ਜਾਂਚ ਮੁਤਾਬਕ ਅੱਗ ਬੁੱਧਵਾਰ ਤੜਕੇ ਸਵੇਰੇ ਇਕ ਗੋਦਾਮ ਵਿਚ ਲੱਗੀ ਸੀ ਅਤੇ ਇਹ ਬੰਦਰਗਾਹ ਖੇਤਰ ਵਿਚ ਤੇਜ਼ੀ ਨਾਲ ਫੈਲ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਇਤਾਲਵੀ ਫਾਇਰ ਬ੍ਰਿਗੇਡ ਨੇ ਟਵਿਟਰ 'ਤੇ ਦੱਸਿਆ ਕਿ ਅੱਗ ਨਾਲ 'ਕਈ ਜਹਾਜ਼ ਨਿਰਮਾਣ ਸ਼ੈਡ' ਨੁਕਸਾਨੇ ਗਏ ਹਨ। ਐਂਕੋਨਾ ਦੇ ਮੇਅਰ ਵਲੇਰੀਆ ਮੈਨਸੀਨੇਲੀ ਨੇ ਫੇਸਬੁੱਕ 'ਤੇ ਕਿਹਾ, 'ਅੱਗ ਕਾਬੂ ਵਿਚ ਹੈ, ਫਾਇਰਫਾਈਟਰਜ਼ ਨੇ ਅੱਗ ਨੂੰ ਕਾਬੂ ਵਿਚ ਕਰ ਲਿਆ ਹੈ ਅਤੇ ਇਸ ਨੂੰ ਹੋਰ ਇਮਾਰਤਾਂ, ਪੌਦਿਆਂ ਕੰਪਨੀਆਂ ਅਤੇ ਹੋਰ ਨੇੜਲੀਆਂ ਗਤੀਵਿਧੀਆਂ ਵਿਚ ਫੈਲਣ ਤੋਂ ਰੋਕਿਆ ਹੈ।' ਅਧਿਕਾਰੀਆਂ ਨੇ ਕਿਹਾ ਸੀ ਕਿ ਸਭ ਤੋਂ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚਣ ਵਿਚ ਮੁਸ਼ਕਲ ਆਉਣ ਕਾਰਨ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣਾ ਇਹ 'ਲੰਮਾ ਕਾਰਜ' ਹੋਵੇਗਾ।

ਨਗਰਪਾਲਿਕਾ ਨੇ ਸਾਰੇ ਸਕੂਲਾਂ, ਯੂਨੀਵਰਸਿਟੀਆਂ, ਪਾਰਕਾਂ ਅਤੇ ਆਊਟਡੋਰ ਖੇਡ ਸੁਵਿਧਾਵਾਂ ਨੂੰ ਬੰਦ ਕਰ ਦਿੱਤਾ ਹੈ। ਨਾਗਰਿਕਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਇਮਾਰਤਾਂ ਦੀਆਂ ਖਿੜਕੀਆਂ ਨੂੰ ਬੰਦ ਕਰ ਕੇ ਰੱਖਣ।

 

 


cherry

Content Editor

Related News