ਦੱਖਣੀ ਓਟਾਵਾ ਦੇ ਨੀਪੀਅਨ ''ਚ ਲੱਗੀ ਭਿਆਨਕ ਅੱਗ, 80 ਮਵੇਸ਼ੀਆਂ ਦੀ ਮੌਤ

Saturday, Sep 09, 2017 - 01:08 AM (IST)

ਓਟਾਵਾ— ਦੱਖਣੀ ਓਟਾਵਾ ਦੇ ਨੀਪੀਅਨ ਦੇ ਇਕ ਫਾਰਮ 'ਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਅੱਗ ਕਾਰਨ 80 ਪਸ਼ੂਆਂ ਦੀ ਬੁਰੀ ਤਰ੍ਹਾਂ ਝੁਲਸਣ ਕਾਰਨ ਮੌਤ ਹੋ ਗਈ। ਓਟਾਵਾ ਦੇ ਫਾਇਰ ਫਾਈਟਰਜ਼ ਇਸ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਓਟਾਵਾ ਫਾਇਰ ਸਰਵਿਸ ਦੇ ਬੁਲਾਰੇ ਨੇ ਕਿਹਾ ਕਿ ਅਜੇ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਨਾਲ ਹੀ ਕਿਹਾ ਅੱਗ ਦੀਆਂ ਲੱਪਟਾਂ ਇੰਨੀਆਂ ਉੱਚੀਆਂ ਹਨ ਕਿ ਇੰਨਾਂ 'ਤੋਂ ਨੇੜੇ ਦੀਆਂ ਇਮਾਰਤਾਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਅੱਗ ਕਾਰਨ ਨੇੜੇ ਦੇ ਵੇਲਸ ਡਰਾਈਵ ਬਲਾਕ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।


Related News