ਬੰਗਲਾਦੇਸ਼ : ਸਮੁੰਦਰੀ ਜਹਾਜ਼ 'ਚ ਲੱਗੀ ਅੱਗ, 39 ਲੋਕਾਂ ਦੀ ਮੌਤ ਤੇ 200 ਤੋਂ ਵੱਧ ਜ਼ਖਮੀ

12/24/2021 11:42:39 AM

ਢਾਕਾ (ਬਿਊਰੋ): ਬੰਗਲਾਦੇਸ਼ ਦੇ ਝਲੋਕਾਟੀ ਜ਼ਿਲ੍ਹੇ ਵਿਚ ਅੱਜ ਭਾਵ ਸ਼ੁੱਕਰਵਾਰ ਸਵੇਰੇ ਇਕ ਫੇਰੀ ਮਤਲਬ ਸਮੁੰਦਰੀ ਜਹਾਜ਼ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਸਮੁੰਦਰੀ ਜਹਾਜ਼ ਵਿਚ ਸਵਾਰ 39 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਸਮੁੰਦਰੀ ਜਹਾਜ਼ ਵਿਚ ਕਰੀਬ 1000 ਲੋਕ ਸਵਾਰ ਸਨ। ਝਲੋਕਾਟੀ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਮੁਹੰਮਦ ਨਜ਼ਮੁਲ ਆਲਮ ਨੇ ਦੱਸਿਆ ਕਿ ਇਹ ਕਿਸ਼ਤੀ ਤਕਰੀਬਨ 1,000 ਲੋਕਾਂ ਨੂੰ ਢਾਕਾ ਤੋਂ ਦੱਖਣੀ ਬੰਗਲਾਦੇਸ਼ ਦੇ ਬਰਗੁਨਾ ਜ਼ਿਲ੍ਹੇ ਵਿੱਚ ਲਿਜਾ ਰਹੀ ਸੀ ਜਦੋਂ ਇਸ ਵਿੱਚ ਅੱਗ ਲੱਗ ਗਈ।ਇਹ ਹਾਦਸਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 200 ਕਿਲੋਮੀਟਰ ਦੀ ਦੂਰੀ 'ਤੇ ਵਾਪਰਿਆ। 

PunjabKesari

ਪੜ੍ਹੋ ਇਹ ਅਹਿਮ ਖਬਰ- ਹੈਰਾਨੀਜਨਕ! 6 ਸਾਲ ਦੀ ਬੱਚੀ ਨੇ ਪਾਕੇਟ ਮਨੀ ਨਾਲ ਖਰੀਦਿਆ 3.6 ਕਰੋੜ ਰੁਪਏ ਦਾ ਘਰ

ਅਧਿਕਾਰੀਆਂ ਨੇ ਦੱਸਿਆ ਕਿ ਦੁਰਘਟਨਾਗ੍ਰਸਤ ਬਰਗੁਨਾ ਜਾ ਰਹੀ MV Abhijan-10 ਵਿੱਚ ਸਵਾਰ 70 ਯਾਤਰੀਆਂ ਨੂੰ ਹੁਣ ਤੱਕ ਬਚਾ ਲਿਆ ਗਿਆ ਹੈ, ਜਦਕਿ ਕਈ ਹੋਰ ਲਾਪਤਾ ਹਨ।ਪੁਲਸ ਅਤੇ ਫਾਇਰ ਕਰਮੀਆਂ ਮੁਤਾਬਕ ਅੱਗ ਤੜਕੇ 3 ਵਜੇ ਦੇ ਕਰੀਬ ਉਸ ਸਮੇਂ ਲੱਗੀ ਜਦੋਂ ਕਿਸ਼ਤੀ ਝਲੋਕਾਟੀ ਦੀ ਸੁਗੰਧਾ ਨਦੀ 'ਤੇ ਦਪਦਪਿਆ ਖੇਤਰ 'ਚ ਪਹੁੰਚੀ।ਬਾਰੀਸਲ ਫਾਇਰ ਸਰਵਿਸ ਦੇ ਡਿਪਟੀ ਡਾਇਰੈਕਟਰ ਕਮਲ ਹੁਸੈਨ ਭੁਈਆਂ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੁੱਲ 39 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਪੰਜ ਯੂਨਿਟ ਅੱਗ ਪੀੜਤਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ।

PunjabKesari

ਫਾਇਰ ਸਰਵਿਸ ਦੇ ਅਧਿਕਾਰੀ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਬਚਾਅ ਕਾਰਜਾਂ 'ਚ ਰੁਕਾਵਟ ਆ ਰਹੀ ਹੈ।ਭੂਈਆਂ ਨੇ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਅੱਗ ਸਮੁੰਦਰੀ ਜਹਾਜ਼ ਦੇ ਇੰਜਨ ਰੂਮ ਵਿੱਚ ਲੱਗੀ ਹੋ ਸਕਦੀ ਹੈ।ਝਲੋਕਾਟੀ ਦੇ ਜ਼ਿਲ੍ਹਾ ਕਮਿਸ਼ਨਰ (ਡੀਸੀ) ਮੁਹੰਮਦ ਜੌਹਰ ਅਲੀ ਨੇ ਦੱਸਿਆ ਕਿ ਬਚਾਏ ਗਏ 70 ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।ਬੀਡੀਨਿਊਜ਼ 24 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਈ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਨਦੀ ਵਿੱਚ ਛਾਲ ਮਾਰ ਦਿੱਤੀ ਕਿਉਂਕਿ ਅੱਗ ਲੱਗਭੱਗ ਤਿੰਨ ਘੰਟੇ ਲੱਗੀ ਰਹੀ ਅਤੇ ਇਹ ਵੀ ਕਿਹਾ ਕਿ ਜਦੋਂ ਹਾਦਸਾ ਵਾਪਰਿਆ ਤਾਂ ਸਮੁੰਦਰੀ ਜਹਾਜ਼ ਯਾਤਰੀਆਂ ਨਾਲ ਭਰਿਆ ਹੋਇਆ ਸੀ। ਇਸ ਦੌਰਾਨ ਜਹਾਜ਼ਰਾਨੀ ਮੰਤਰਾਲੇ ਨੇ ਅੱਗ ਦੀ ਘਟਨਾ ਦੀ ਜਾਂਚ ਲਈ ਅੱਠ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News