ਰੋਮਾਨੀਆ ਦੇ ਹਸਪਤਾਲ ’ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ
Friday, Oct 01, 2021 - 03:28 PM (IST)
ਬੁਖਾਰੇਸਟ (ਭਾਸ਼ਾ) : ਰੋਮਾਨੀਆ ਦੇ ਬੰਦਰਗਾਹ ਸ਼ਹਿਰ ਕੋਨਸਤਾਂਤਾ ਦੇ ਇਕ ਹਸਪਤਾਲ ਵਿਚ ਸ਼ੁੱਕਰਵਾਰ ਸਵੇਰੇ ਲੱਗੀ ਅੱਗ ਵਿਚ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੋਮਾਨੀਆ ਦੇ ਐਮਰਜੈਂਸੀ ਸਥਿਤੀ ਨਿਰੀਖਣ ਦਫ਼ਤਰ ਨੇ ਕਿਹਾ ਕਿ ਸਾਰੇ ਮਰੀਜ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਦੁਪਹਿਰ ਤੱਕ ਅੱਗ ਬੁਝਾ ਲਈ ਗਈ ਸੀ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਬੁਰੀ ਖ਼ਬਰ, 2 ਬੱਸਾਂ ਵਿਚਕਾਰ ਦਰੜੇ ਜਾਣ ਕਾਰਨ ਪੰਜਾਬੀ ਡਰਾਇਵਰ ਦੀ ਮੌਤ
ਸਿਹਤ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਿਆਦਾ ਜਾਣਕਾਰੀ ਪ੍ਰੈਸ ਕਾਨਫਰੰਸ ਵਿਚ ਦਿੱਤੀ ਜਾਵੇਗੀ। ਉਸ ਦਾ ਸਮਾਂ ਅਜੇ ਨਹੀਂ ਦੱਸਿਆ ਗਿਆ ਹੈ। ਬਿਆਨ ਵਿਚ ਕਿਹਾ ਗਿਆ ਕਿ 113 ਮਰੀਜ਼ ਹਸਪਤਾਲ ਦੀ ਮੈਡੀਕਲ ਯੂਨਿਟ ਵਿਚ ਸਨ, ਜਿਨ੍ਹਾਂ ਵਿਚੋਂ 10 ਆਈ.ਸੀ.ਯੂ. ਦੇ ਮਰੀਜ਼ ਸਨ। 1.9 ਕਰੋੜ ਦੀ ਆਬਾਦੀ ਵਾਲੇ ਯੂਰਪੀ ਸੰਘ ਦੇ ਦੇਸ਼ ਰੋਮਾਨੀਆ ਵਿਚ ਪਿਛਲੇ ਇਕ ਸਾਲ ਦੇ ਅੰਦਰ ਦੋ ਹੋਰ ਹਪਸਤਾਲਾਂ ਵਿਚ ਅੱਗ ਲੱਗੀ ਹੈ, ਜਿਸ ਨੇ ਦੇਸ਼ ਦੇ ਪੁਰਾਣੇ ਹਸਪਤਾਲਾਂ ਦੇ ਬੁਨਿਆਦੀ ਢਾਂਚਿਆਂ ਦੇ ਬਾਰੇ ਵਿਚ ਚਿੰਤਾਵਾਂ ਵਧਾ ਦਿੱਤੀਆਂ ਹਨ।
ਇਹ ਵੀ ਪੜ੍ਹੋ : ਮਾਣ ਦੀ ਗੱਲ, ਪੰਜਾਬ ਦੀ ਧੀ ਹਰਮਨਦੀਪ ਕੌਰ ਇਟਲੀ 'ਚ ਬਣੀ ਬੱਸ ਡਰਾਈਵਰ
ਪਿਛਲੇ ਸਾਲ ਨਵੰਬਰ ਵਿਚ ਉਤਰੀ ਸ਼ਹਿਰ ਪਿਆਤਰਾ ਨੀਮਤ ਵਿਚ ਕੋਵਿਡ-19 ਰੋਗੀਆਂ ਦੇ ਆਈ.ਸੀ.ਯੂ. ਵਿਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਜਨਵਰੀ ਵਿਚ ਬੁਖਾਰੇਸਟ ਦੇ ਮਾਤੇਈ ਬਾਲਸ ਹਸਪਤਾਲ ਵਿਚ ਅੱਗ ਲੱਗ ਗਈ ਸੀ, ਜਿਸ ਵਿਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਸੀ। ਮਾਤੇਈ ਬਾਲਸ ਦੀ ਅੱਗ ਦੇ ਬਾਅਦ ਰਾਸ਼ਟਰਪਤੀ ਕਲਾਊਸ ਈਓਹਾਨਿਸ ਨੇ ਤੁਰੰਤ ਅਤੇ ਡੂੰਘੇ ਸੁਧਾਰ ਦਾ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਤਰ੍ਹਾਂ ਦੀ ਤ੍ਰਾਸਦੀ ਫਿਰ ਤੋਂ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ : ਬ੍ਰਾਜ਼ੀਲ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 12 ਲੋਕਾਂ ਦੀ ਮੌਤ, 22 ਜ਼ਖ਼ਮੀ