ਉੱਤਰੀ ਕੈਲੀਫੋਰਨੀਆ ''ਚ ਜਹਾਜ਼ ਹਾਦਸਾ, ਵਾਲ-ਵਾਲ ਬਚੇ ਯਾਤਰੀ

Thursday, Aug 22, 2019 - 03:00 PM (IST)

ਉੱਤਰੀ ਕੈਲੀਫੋਰਨੀਆ ''ਚ ਜਹਾਜ਼ ਹਾਦਸਾ, ਵਾਲ-ਵਾਲ ਬਚੇ ਯਾਤਰੀ

ਓਰੋਵਿਲ (ਅਮਰੀਕਾ)— ਉੱਤਰੀ ਕੈਲੀਫੋਰਨੀਆ 'ਚ ਇਕ ਛੋਟੇ ਹਵਾਈ ਅੱਡੇ 'ਤੇ ਇਕ ਜੈੱਟ ਉਤਰਣ ਦੌਰਾਨ ਰਨਵੇਅ ਤੋਂ ਫਿਸਲ ਗਿਆ ਤੇ ਉਸ 'ਚ ਅੱਗ ਲੱਗ ਗਈ ਪਰ ਉਸ 'ਤੇ ਸਵਾਰ 10 ਲੋਕ ਵਾਲ-ਵਾਲ ਬਚ ਗਏ। ਫੈਡਰਲ ਐਵੀਏਸ਼ਨ ਅਥਾਰਟੀ (ਐੱਫ.ਏ.ਏ.) ਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਇਸ ਘਟਨਾ ਦੀ ਜਾਂਚ ਕਰ ਰਹੇ ਹਨ। 

ਫੈਡਰਲ ਐਵੀਏਸ਼ਨ ਅਥਾਰਟੀ ਦੇ ਬੁਲਾਰੇ ਇਆਨ ਗ੍ਰੇਗੋਰ ਨੇ ਦੱਸਿਆ ਕਿ ਦੋਹਰੇ ਇੰਜਣ ਵਾਲਾ ਸੇਸਨਾ ਸਾਈਟੇਸ਼ਨ ਜਹਾਜ਼ ਓਰੋਵਿਲ ਮਿਊਨਸੀਪਲ ਏਅਰਪੋਰਟ 'ਤੇ ਰਨਵੇਅ ਤੋਂ ਬੁੱਧਵਾਰ ਦੁਪਹਿਰੇ ਫਿਸਲ ਗਿਆ ਤੇ ਸੁੱਕੇ ਘਾਹ 'ਚ ਪਹੁੰਚਣ ਤੋਂ ਬਾਅਦ ਉਸ 'ਚ ਅੱਗ ਲੱਗ ਗਈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਪਾਇਲਟ ਨੇ ਉਡਾਣ ਕਿਉਂ ਰੱਦ ਕੀਤੀ ਸੀ।


author

Baljit Singh

Content Editor

Related News