ਕੈਨੇਡਾ: ਨਿਰਮਾਣ ਅਧੀਨ ਘਰ ਨੂੰ ਲੱਗੀ ਭਿਆਨਕ ਅੱਗ 2 ਹੋਰ ਘਰਾਂ 'ਚ ਫੈਲੀ, ਲੋਕਾਂ ਨੇ ਦੌੜ ਕੇ ਬਚਾਈ ਜਾਨ

03/12/2024 11:52:29 AM

ਰਿਚਮੰਡ ਹਿੱਲ- ਕੈਨੇਡੀਅਨ ਸੂਬੇ ਓਨਟਾਰੀਓ ਦੇ ਸ਼ਹਿਰ ਰਿਚਮੰਡ ਹਿੱਲ ਵਿੱਚ ਐਤਵਾਰ ਰਾਤ ਨੂੰ ਇਕ ਨਿਰਮਾਣ ਅਧੀਨ ਘਰ ਵਿਚ ਲੱਗੀ ਅੱਗ ਨੇ ਕਈ ਹੋਰ ਘਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਰਾਤ 11:30 ਵਜੇ ਤੋਂ ਤੁਰੰਤ ਬਾਅਦ ਸੁਰੱਖਿਆ ਅਮਲੇ ਨੂੰ ਬੇਵਿਊ ਅਤੇ 16ਵੇਂ ਐਵੇਨਿਊ ਨੇੜੇ ਡੰਕਨ ਰੋਡ 'ਤੇ ਬੁਲਾਇਆ ਗਿਆ ਸੀ। ਰਿਚਮੰਡ ਹਿੱਲ ਫਾਇਰ ਦੇ ਡਿਪਟੀ ਚੀਫ ਟੌਮ ਰੇਬਰਨ ਨੇ ਕਿਹਾ ਕਿ ਫਾਇਰ ਫਾਈਟਰਾਂ ਨੂੰ ਜਵਾਬ ਦੇਣ ਵਿੱਚ ਲਗਭਗ ਪੰਜ ਮਿੰਟ ਲੱਗ ਗਏ, ਅਤੇ ਜਦੋਂ ਤੱਕ ਉਹ ਪੁੱਜੇ, ਉਦੋਂ ਤੱਕ ਉਸਾਰੀ ਅਧੀਨ ਇੱਕ ਘਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਆ ਚੁੱਕਾ ਸੀ। ਕੁਝ ਹੀ ਦੇਰ ਬਾਅਦ ਅੱਗ ਨਾਲ ਲੱਗਦੇ 2 ਘਰਾਂ ਤੱਕ ਪਹੁੰਚ ਗਈ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਣ ਪਰਿਵਾਰ ਦੇ ਮੈਂਬਰਾਂ ਨੂੰ ਬ੍ਰਿਟੇਨ ਨਹੀਂ ਲਿਆ ਸਕਣਗੇ ਭਾਰਤੀ

ਰੇਬਰਨ ਨੇ ਕਿਹਾ ਕਿ ਜਿਸ ਘਰ ਨੂੰ ਅੱਗ ਲੱਗੀ ਸੀ, ਉਹ ਉਸਾਰੀ ਅਧੀਨ ਸੀ। ਉਸ ਘਰ ਵਿਚੋਂ ਅੱਗ ਦੀਆਂ ਲਪਟਾਂ ਤੇਜ਼ ਹਵਾਵਾਂ ਚੱਲਣ ਕਾਰਨ ਨਾਲ ਲੱਗਦੇ 2 ਹੋਰ ਘਰਾਂ ਤੱਕ ਪਹੁੰਚ ਗਈਆਂ। ਖੁਸ਼ਕਿਸਮਤੀ ਨਾਲ ਇਨ੍ਹਾਂ ਘਰਾਂ ਵਿਚ ਮੌਜੂਦ ਸਾਰੇ ਲੋਕ ਸੁਰੱਖਿਅਤ ਬਾਹਰ ਨਿਕਲਣ ਵਿਚ ਸਫ਼ਲ ਰਹੇ ਪਰ ਅੱਗ ਕਾਰਨ ਉਨ੍ਹਾਂ ਦੇ ਘਰ ਤਬਾਹ ਹੋ ਗਏ। ਰੇਬਰਨ ਨੇ ਕਿਹਾ ਕਿ ਅੱਠ ਟਰੱਕਾਂ ਅਤੇ ਲਗਭਗ 35 ਫਾਇਰਫਾਈਟਰਾਂ ਨੇ ਅੱਗ 'ਤੇ ਕਾਬੂ ਪਾਇਆ। ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਯੌਰਕ ਰੀਜਨਲ ਪੁਲਸ ਨੇ ਤਿੰਨਾਂ ਘਰਾਂ ਨੂੰ ਅੱਗ ਲੱਗਣ ਕਾਰਨ 12 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਪੁੱਜਣ ਦਾ ਅੰਦਾਜ਼ਾ ਲਗਾਇਆ ਹੈ।

ਇਹ ਵੀ ਪੜ੍ਹੋ: ਸਕੂਲ ਬੱਸ ਅਤੇ ਰੇਤ ਨਾਲ ਭਰੇ ਟਰੱਕ ਦੀ ਹੋਈ ਟੱਕਰ, ਦੋਵਾਂ ਵਾਹਨਾਂ ਨੂੰ ਲੱਗੀ ਭਿਆਨਕ ਅੱਗ, 3 ਬੱਚਿਆਂ ਸਣੇ 5 ਹਲਾਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News