ਕੁੜੀਆਂ ਦੇ ਸਕੂਲ 'ਚ ਲੱਗੀ ਅੱਗ, 16 ਵਿਦਿਆਰਥਣਾਂ ਦੀ ਮੌਤ! ਕੀਨੀਆ 'ਚ ਸੋਗ ਦੀ ਲਹਿਰ

Thursday, May 28, 2026 - 03:30 PM (IST)

ਕੁੜੀਆਂ ਦੇ ਸਕੂਲ 'ਚ ਲੱਗੀ ਅੱਗ, 16 ਵਿਦਿਆਰਥਣਾਂ ਦੀ ਮੌਤ! ਕੀਨੀਆ 'ਚ ਸੋਗ ਦੀ ਲਹਿਰ

ਗਿਲਗਿਲ, ਕੀਨੀਆ (ਏਪੀ) - ਕੀਨੀਆ ਦੇ ਮੱਧ ਹਿੱਸੇ ਵਿਚ ਸਥਿਤ ਕੁੜੀਆਂ ਦੇ ਇਕ ਸਕੂਲ ਵਿੱਚ ਅੱਗ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਸੀ।ਤਾਜ਼ਾ ਜਾਣਕਾਰੀ ਮੁਤਾਬਕ ਅੱਗ ਕਾਰਨ 16 ਵਿਦਿਆਰਥਣਾਂ ਦੀ ਮੌਤ ਹੋ ਗਈ ਹੈ। ਇੱਕ ਸਰਕਾਰੀ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਗਰਲਜ਼ ਸਕੂਲ ਦੇ ਹੋਸਟਲ 'ਚ ਲੱਗੀ ਅੱਗ, ਕਈ ਵਿਦਿਆਰਥਣਾਂ ਦੀ ਮੌਤ ਦਾ ਖ਼ਦਸ਼ਾ, ਅਲਰਟ 'ਤੇ ਕੀਨੀਆ ਪ੍ਰਸ਼ਾਸਨ

ਸਿੱਖਿਆ ਮੰਤਰੀ ਜੂਲੀਅਸ ਓਗਾਂਬਾ ਨੇ ਦੱਸਿਆ ਕਿ 79 ਹੋਰ ਵਿਦਿਆਰਥਣਾਂ ਜ਼ਖਮੀ ਹੋ ਗਈਆਂ। ਅੱਗ ਗਿਲਗਿਲ ਖੇਤਰ ਦੇ ਇੱਕ ਬੋਰਡਿੰਗ ਸਕੂਲ, 'ਉਤੁਮਿਸ਼ੀ ਗਰਲਜ਼ ਸਕੂਲ' ਦੇ ਰਿਹਾਇਸ਼ੀ ਸੈਕਸ਼ਨ ਵਿੱਚ ਲੱਗੀ, ਜਿਸ ਵਿੱਚ 800 ਤੋਂ ਵੱਧ ਵਿਦਿਆਰਥਣਾਂ ਪੜ੍ਹਦੀਆਂ ਹਨ। ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕੀਨੀਆ ਵਿੱਚ ਬੋਰਡਿੰਗ ਸਕੂਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਆਮ ਹਨ। ਇਨ੍ਹਾਂ ਵਿਚੋਂ ਕੁਝ ਘਟਨਾਵਾਂ ਅੱਗ ਲੱਗਣ ਕਾਰਨ ਵਾਪਰਦੀਆਂ ਹਨ, ਜਦੋਂ ਕਿ ਕੁਝ ਬਿਜਲੀ ਦੀ ਖ਼ਰਾਬੀ  ਜਾਂ ਕਈ ਵਾਰ ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਲਗਾਈ ਗਈ ਅੱਗ ਮੁੱਖ ਕਾਰਨ ਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News