ਚੀਨ ''ਚ ਆਤਿਸ਼ਬਾਜੀ ਸਟਾਲ ''ਤੇ ਧਮਾਕਾ, 4 ਮਰੇ

02/16/2018 5:32:07 PM

ਬੀਜਿੰਗ (ਭਾਸ਼ਾ)— ਸਥਾਨਕ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਕ ਦੱਖਣੀ-ਪੱਛਮੀ ਚੀਨ ਵਿਚ ਆਤਿਸ਼ਬਾਜ਼ੀ ਵੇਚ ਰਹੇ ਇਕ ਸਟਾਲ 'ਤੇ ਧਮਾਕਾ ਹੋ ਗਿਆ। ਇਸ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ।  ਸੂਚਨਾ ਦਫਤਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਤੋਂਘਾਈ ਕਾਊਂਟੀ ਵਿਚ ਕੱਲ ਰਾਤ 11 ਵਜੇ ਦੇ ਕਰੀਬ ਆਤਿਸ਼ਬਾਜ਼ੀ ਵੇਚਣ ਰਹੇ ਇਕ ਸਟਾਲ 'ਤੇ ਹੋਇਆ। ਇਕ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਗੰਭੀਰ ਰੂਪ ਵਿਚ ਜ਼ਖਮੀ ਹੋਏ 2 ਲੋਕਾਂ ਨੂੰ ਸੂਬੇ ਦੀ ਰਾਜਧਾਨੀ ਦੇ ਇਕ ਹਸਪਤਾਲ ਵਿਚ ਲੈ ਜਾਇਆ ਗਿਆ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਚੀਨ ਦੇ 400 ਤੋਂ ਜ਼ਿਆਦਾ ਸ਼ਹਿਰਾਂ ਵਿਚ ਆਤਿਸ਼ਬਾਜ਼ੀ 'ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਨਵੇਂ ਸਾਲ ਦੇ ਮੌਕੇ 'ਤੇ ਦੇਸ਼ ਵਿਚ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ।


Related News