ਫੇਸਬੁੱਕ ''ਤੇ ਫਰਜ਼ੀ ਖਬਰਾਂ ਦਾ ਪਤਾ ਲਾਉਣਾ ਆਸਾਨ ਨਹੀਂ: ਅਧਿਐਨ

11/07/2019 12:18:44 AM

ਹਿਊਸਟਨ— ਫੇਸਬੁੱਕ 'ਤੇ ਗਲਤ ਸੂਚਨਾ ਜਾਂ ਫਰਜ਼ੀ ਖਬਰਾਂ ਦਾ ਪਤਾ ਲਾਉਣਾ ਆਸਾਨ ਨਹੀਂ ਹੈ। ਇਕ ਅਧਿਐਨ ਮੁਤਾਬਕ ਸੋਸ਼ਲ ਨੈੱਟਵਰਕਿੰਗ ਸਾਈਟ ਤੱਥ ਤੇ ਕਲਪਨਾ ਦੇ ਵਿਚਾਲੇ ਦੇ ਫਰਕ ਨੂੰ ਹੋਰ ਮੁਸ਼ਕਿਲ ਬਣਾ ਦਿੰਦਾ ਹੈ। 'ਮੈਨੇਜਮੈਂਟ ਇਨਫਾਰਮੇਸ਼ਨ ਸਿਸਟਮ ਕਵਾਟਰਲੀ' ਨਾਂ ਦੀ ਮੈਗੇਜ਼ੀਨ 'ਚ ਇਹ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ।

ਅਧਿਐਨ ਮੁਤਾਬਕ ਇਸ 'ਚ ਹਿੱਸਾ ਲੈਣ ਵਾਲਿਆਂ ਦੇ ਸਰੀਰ 'ਚ ਇਕ ਵਾਇਰਲੈਸ ਇਲੈਕਟ੍ਰੋਏਂਸੇਫੇਲੋਗ੍ਰਾਫੀ ਹੈੱਡਸੈਟ ਲਗਾਇਆ ਗਿਆ ਸੀ, ਜੋ ਫੇਸਬੁੱਕ ਚਲਾਉਣ ਦੌਰਾਨ ਉਨ੍ਹਾਂ ਦੀ ਦਿਮਾਗੀ ਗਤੀਵਿਧੀ 'ਤੇ ਨਜ਼ਰ ਰੱਖਦਾ ਸੀ। ਰਿਸਰਚਰਾਂ ਨੇ ਕਿਹਾ ਕਿ ਹਿੱਸੇਦਾਰਾਂ ਨੇ ਸਿਰਫ 44 ਫੀਸਦੀ ਖਬਰਾਂ ਦੀ ਹੀ ਸਹੀ ਢੰਗ ਨਾਲ ਸਮੀਖਿਆ ਕੀਤੀ, ਉਨ੍ਹਾਂ 'ਚ ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਖਬਰਾਂ ਨੂੰ ਸੱਚ ਮੰਨ ਲਿਆ ਜੋ ਉਨ੍ਹਾਂ ਦੇ ਖੁਦ ਦੇ ਸਿਆਸੀ ਵਿਚਾਰਾਂ ਨਾਲ ਮੇਲ ਖਾਂਦੀਆਂ ਸਨ। ਅਮਰੀਕਾ 'ਚ ਆਸਟਿਨ ਸਥਿਤ ਟੈਕਸਾਸ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਪੈਟ੍ਰੀਕੀਆ ਮੋਰਾਵੇਕ ਨੇ ਕਿਹਾ ਕਿ ਅਸੀਂ ਸਾਰੇ ਮੰਨਦੇ ਹਾਂ ਕਿ ਅਸੀਂ ਫਰਜ਼ੀ ਖਬਰ ਦਾ ਪਤਾ ਲਗਾਉਣ 'ਚ ਔਸਤ ਵਿਅਕਤੀ ਤੋਂ ਬਿਹਤਰ ਹਾਂ ਪਰ ਆਮ ਕਰਕੇ ਇਹ ਮੁਮਕਿਨ ਨਹੀਂ। ਮੋਰਾਵੇਕ ਨੇ ਇਕ ਬਿਆਨ 'ਚ ਕਿਹਾ ਕਿ ਸੋਸ਼ਲ ਮੀਡੀਆ ਦਾ ਮਾਹੌਲ ਤੇ ਸਾਡੇ ਆਪਣੇ ਪੱਖਪਾਤੀ ਵਿਚਾਰ ਸਾਨੂੰ ਸਾਰਿਆਂ ਨੂੰ ਉਸ ਤੋਂ ਕਿਤੇ ਜ਼ਿਆਦਾ ਬੁਰਾ ਬਣਾ ਦਿੰਦੇ ਹਨ, ਜਿੰਨਾਂ ਅਸੀਂ ਸੋਚਦੇ ਹਾਂ।


Baljit Singh

Content Editor

Related News