ਜਾਣੋ, ਔਰਤਾਂ ਦੇ ਮੁਕਾਬਲੇ ਪੁਰਸ਼ਾਂ ''ਚ ਕਿਉਂ ਹੁੰਦੈ ਕੈਂਸਰ ਦਾ ਵਧੇਰੇ ਖਤਰਾ

01/20/2020 10:11:33 PM

ਮੈਲਬੋਰਨ (ਏਜੰਸੀ)- ਖੋਜਕਰਤਾਵਾਂ ਨੇ ਇਕ ਮਹੱਤਵਪੂਰਨ ਬਾਇਓਲਾਜਿਕਲ ਮੈਕੇਨਿਜ਼ਮ ਦੀ ਖੋਜ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਔਰਤਾਂ ਦੇ ਮੁਕਾਬਲੇ ਵਿਚ ਪੁਰਸ਼ਾਂ ਵਿਚ ਕੈਂਸਰ ਦਾ ਖਤਰਾ ਵਧੇਰੇ ਹੁੰਦਾ ਹੈ। ਇਸ ਖੋਜ ਰਾਹੀਂ ਮਹਿਲਾ ਅਤੇ ਪੁਰਸ਼ਾਂ ਵਿਚ ਕੈਂਸਰ ਦੇ ਵੱਖ-ਵੱਖ ਇਲਾਜ ਅਤੇ ਰੋਕਥਾਮ ਵਿਚ ਮਦਦ ਮਿਲ ਸਕਦੀ ਹੈ। ਅਧਿਐਨ ਮੁਤਾਬਕ, ਪੁਰਸ਼ਾਂ ਵਿਚ ਕੈਂਸਰ ਦਾ ਖਤਰਾ ਜ਼ਿਆਦਾ ਹੋਣ ਕਾਰਨ ਲਿੰਗ ਨਿਰਧਾਰਣ ਕਰਨ ਵਾਲੇ ਵਾਈ ਕ੍ਰੋਮੋਜ਼ੋਮ ਦੇ ਕੁਝ ਖਾਸ ਜੀਨ ਦੀ ਕਾਰਜਪ੍ਰਣਾਲੀ ਦਾ ਖਤਮ ਹੋਣਾ ਹੋ ਸਕਦਾ ਹੈ। ਵਾਈ ਕ੍ਰੋਮੋਜ਼ੋਮ ਸਿਰਫ ਪੁਰਸ਼ਾਂ ਵਿਚ ਹੀ ਹੁੰਦਾ ਹੈ। ਇਹ ਅਧਿਐਨ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ।

ਕ੍ਰੋਮੋਜ਼ੋਮ ਕੁਂਡਲਾਕਾਰ ਧਾਗੇ ਦੀ ਤਰ੍ਹਾਂ ਹੁੰਦੇ ਹਨ, ਜਿਸ ਵਿਚ ਡੀ.ਐਨ.ਏ. ਦੇ ਰੂਪ ਵਿਚ ਜੈਨੇਟਿਕ ਮਟੀਰੀਅਲ ਅਤੇ ਜੀਨੋਮ ਨੂੰ ਕੰਟਰੋਲ ਕਰਨ ਵਾਲੇ ਕੁਝ ਪ੍ਰੋਟੀਨ ਹੁੰਦੇ ਹਨ ਕਿਉਂਕਿ ਦੋ ਐਕਸ ਕ੍ਰੋਮੋਜ਼ੋਮ ਵਾਲਾ ਭਰੂਣ ਔਰਤਾਂ ਵਿਚ ਵਿਕਸਿਤ ਹੁੰਦਾ ਹੈ। ਉਥੇ ਹੀ ਐਕਸ ਅਤੇ ਇਕ ਵਾਈ ਕ੍ਰੋਮੋਜ਼ੋਮ ਪੁਰਸ਼ਾਂ ਵਿਚ ਹੁੰਦਾ ਹੈ। ਆਸਟਰੇਲੀਆ ਦੀ ਯੂਨੀਵਰਸਿਟੀ ਆਫ ਐਡੀਲੇਡ ਦੇ ਖੋਜਕਰਤਾਵਾਂ ਨੇ 9000 ਲੋਕਾਂ ਤੋਂ ਮਿਲੇ ਅੰਕੜੇ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਤਰ੍ਹਾਂ ਦੇ ਕੈਂਸਰ ਨਾਲ ਪੀੜਤ ਵਆਈ-ਕ੍ਰੋਮੋਜ਼ੋਮ ਵਾਲੇ ਮਰੀਜ਼ਾਂ ਦੇ ਜੀਨ ਦੀ ਕਾਰਜਪ੍ਰਣਾਲੀ ਦਾ ਅਧਿਐਨ ਕੀਤਾ। ਇਸ ਅਧਿਐਨ ਦੇ ਨਤੀਜਿਆਂ ਤੋਂ ਪਤਾ ਲੱਗਾ ਕਿ ਵੱਖ-ਵੱਖ ਕੋਸ਼ੀਕਾਵਾਂ ਵਿਚ 6 ਮਹੱਤਵਪੂਰਨ ਵਾਈ-ਕ੍ਰੋਮੋਜ਼ੋਮ ਦੀ ਕਾਰਜਪ੍ਰਣਾਲੀ ਤਬਾਹ ਹੋਣ ਨਾਲ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ।

ਸਪੇਨ ਦੇ ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਦੇ ਖੋਜਕਰਤਾ ਅਤੇ ਅਧਿਐਨ ਦੇ ਸਹਿ-ਲੇਖਕ ਰੋਮੋਨ ਗੋਂਜਾਲੇਜ ਨੇ ਦੱਸਿਆ ਕਿ ਹਾਲੀਆ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਵੱਧਦੀ ਉਮਰ ਦੇ ਨਾਲ ਕੁਝ ਪੁਰਸ਼ਾਂ ਦੀਆਂ ਕੋਸ਼ੀਕਾਵਾਂ ਵਿਚ ਵਾਈ-ਕ੍ਰੋਮੋਜ਼ੋਮ (ਭਰੂਣ ਵਿਚ ਲਿੰਗ ਨਿਰਧਾਰਣ ਲਈ ਜ਼ਰੂਰੀ) ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ। ਗੋਂਜਾਲੇਜ ਨੇ ਦੱਸਿਆ ਕਿ ਹਾਲਾਂਕਿ ਪਹਿਲਾਂ ਹੀ ਪਤਾ ਚਲ ਚੁੱਕਾ ਹੈ ਕਿ ਵਾਈ-ਕ੍ਰੋਮੋਜ਼ੋਮ ਤਬਾਹ ਹੋਣ ਅਤੇ ਕੈਂਸਰ ਹੋਣ ਵਿਚਾਲੇ ਸਬੰਧ ਹਨ ਪਰ ਇਸ ਦੇ ਪਿੱਛੇ ਦੀ ਵਜ੍ਹਾ 'ਤੇ ਚੰਗੀ ਤਰ੍ਹਾਂ ਨਾਲ ਅਧਿਐਨ ਨਹੀਂ ਕੀਤਾ ਗਿਆ।

ਖੋਜਕਰਤਾਵਾਂ ਮੁਤਾਬਕ ਵਾਈ-ਕ੍ਰੋਮੋਜ਼ੋਮ ਕੋਸ਼ਿਕਾ ਦੀ ਨਕਲ ਨੂੰ ਕਾਪੀ ਕਰਦਾ ਹੈ ਅਤੇ ਇਸ ਦੇ ਅਸਫਲ ਹੋਣ 'ਤੇ ਟਿਊਮਰ ਹੋ ਸਕਦਾ ਹੈ। ਗੋਂਜਾਲੇਜ ਨੇ ਦੱਸਿਆ ਕਿ ਪੁਰਸ਼ਾਂ ਵਿਚ ਔਰਤਾਂ ਦੇ ਮੁਕਾਬਲੇ ਵਿਚ ਕੈਂਸਰ ਦਾ ਖਤਰਾ ਜ਼ਿਆਦਾ ਹੋਣ ਤੋਂ ਇਲਾਵਾ ਹੋਰ ਰੋਗਾਂ ਦੇ ਲੱਛਣ ਵੀ ਵਧੇਰੇ ਹੁੰਦੇ ਹਨ। ਉਨ੍ਹਾਂ ਨੇ ਅੱਗੇ ਦੱਸਿਆ, ਇਨ੍ਹਾਂ ਫਰਕਾਂ ਦੀ ਵਜ੍ਹਾ ਨਾਲ ਪੁਰਸ਼ਾਂ ਦੀ ਉਮਰ ਘੱਟ ਹੁੰਦੀ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪੁਰਸ਼ਾਂ ਵਿਚ ਕੈਂਸਰ ਹੋਣ ਦੀ ਵਜ੍ਹਾ ਦੀ ਪਛਾਣ ਕਰਕੇ ਭਵਿੱਖ ਵਿਚ ਇਸ ਦੇ ਇਲਾਜ ਦਾ ਕਾਰਗਰ ਤਰੀਕਾ ਲੱਭਣ ਵਿਚ ਮਦਦ ਮਿਲੇਗੀ।


Sunny Mehra

Content Editor

Related News