ਪਾਕਿਸਤਾਨ ''ਚ ਰਿਲੀਜ਼ ਹੋਈ ''ਕਾਬਿਲ'', ਰਿਤਿਕ ਰੋਸ਼ਨ ਨੇ ਟਵੀਟ ਕਰ ਕੇ ਕਿਹਾ...

02/02/2017 2:58:53 PM

ਮੁੰਬਈ/ਇਸਲਾਮਾਬਾਦ— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਦੀ ਫਿਲਮ ''ਕਾਬਿਲ'' ਪਾਕਿਸਤਾਨ ''ਚ ਵੀ ਰਿਲੀਜ਼ ਹੋ ਗਈ ਹੈ। ਦੱਸਣ ਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਬਾਲੀਵੁੱਡ ਫਿਲਮਾਂ ''ਤੇ ਲੱਗੀ ਰੋਕ ਨੂੰ ਹਟਾ ਦਿੱਤੀ। ਰੋਕ ਹਟਣ ਤੋਂ ਬਾਅਦ ਫਿਲਮ ''ਕਾਬਿਲ'' ਪਾਕਿਸਤਾਨ ''ਚ ਰਿਲੀਜ਼ ਹੋਈ ਪਹਿਲੀ ਬਾਲੀਵੁੱਡ ਫਿਲਮ ਹੈ। ਪਾਕਿਸਤਾਨੀ ਸੈਂਸਰ ਬੋਰਡ ਨੇ ਫਿਲਮ ਨੂੰ ਬਿਨਾਂ ਕਿਸੇ ਕੱਟ ਦੇ ਪਾਸ ਕਰ ਦਿੱਤਾ। 
ਗੁਆਂਢੀ ਦੇਸ਼ ''ਚ ਆਪਣੀ ਫਿਲਮ ਦੀ ਰਿਲੀਜ਼ ਤੋਂ ਖੁਸ਼ ਹੋਏ ਰਿਤਿਕ ਨੇ ਟਵਿੱਟਰ ''ਤੇ ਲਿਖਿਆ, ''ਕਾਬਿਲ ਕਰਾਚੀ ''ਚ ਰਿਲੀਜ਼ ਹੋਈ। ਭਾਰਤ ਵਲੋਂ ਇਸ ਫਿਲਮ ਨੂੰ ਬੇਹੱਦ ਪਿਆਰ ਮਿਲਿਆ। ਉਮੀਦ ਹੈ ਕਿ ਇਸ ਫਿਲਮ ਨੂੰ ਪਾਕਿਸਤਾਨੀ ਦਰਸ਼ਕਾਂ ਵਲੋਂ ਵੀ ਓਨਾਂ ਹੀ ਪਿਆਰ ਮਿਲੇਗਾ।'' ਇਸ ਫਿਲਮ ਦੇ ਡਾਇਰੈਕਟਰ ਸੰਜੇ ਗੁਪਤਾ ਹਨ।
''ਕਾਬਿਲ'' ਇਕ ਅੰਨ੍ਹੇ ਜੋੜੇ ਦੀ ਕਹਾਣੀ ਹੈ, ਜਿਨ੍ਹਾਂ ਦੀ ਜ਼ਿੰਦਗੀ ''ਚ ਹਨ੍ਹੇਰਾ ਹੋਣ ਦੇ ਬਾਵਜੂਦ ਬੇਹੱਦ ਖੁਸ਼ੀਆਂ ਹੁੰਦੀਆਂ ਹਨ। ਫਿਲਮ ''ਚ ਕੁਝ ਅਜਿਹੀਆਂ ਘਟਨਾਵਾਂ ਵੀ ਵਾਪਰਦੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ''ਚ ਸਭ ਕੁਝ ਬਦਲ ਜਾਂਦਾ ਹੈ। ਫਿਲਮ ''ਚ ਯਾਮੀ ਗੌਤਮ, ਰੋਹਿਤ ਰਾਏ ਅਤੇ ਰਾਨਿਤ ਰਾਏ ਵੀ ਮੁੱਖ ਭੂਮਿਕਾਵਾਂ ''ਚ ਨਜ਼ਰ ਆਏ ਹਨ। ਦੱਸਣ ਯੋਗ ਹੈ ਕਿ ਸ਼ਾਹਰੁਖ ਖਾਨ ਦੀ ਫਿਲਮ ''ਰਈਸ'' ਨਾਲ ਹੀ ਰਿਤਿਕ ਰੋਸ਼ਨ ਦੀ ਫਿਲਮ ''ਕਾਬਿਲ'' ਭਾਰਤ ''ਚ ਰਿਲੀਜ਼ ਹੋਈ।

Tanu

News Editor

Related News