ਥਾਈਲੈਂਡ-ਕੰਬੋਡੀਆ ਸਰਹੱਦ ’ਤੇ ਲੜਾਈ ਜਾਰੀ, 15 ਥਾਈ ਜਵਾਨਾਂ ਦੀ ਮੌਤ
Sunday, Dec 14, 2025 - 12:38 AM (IST)
ਸੁਰਿਨ (ਥਾਈਲੈਂਡ) – ਥਾਈਲੈਂਡ ਤੇ ਕੰਬੋਡੀਆ ਦੀ ਸਰਹੱਦ ’ਤੇ ਸ਼ਨੀਵਾਰ ਸਵੇਰੇ ਵੀ ਲੜਾਈ ਜਾਰੀ ਰਹੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਚੋਲੀਏ ਦੀ ਭੂਮਿਕਾ ਨਿਭਾਉਂਦੇ ਹੋਏ ਐਲਾਨ ਕੀਤਾ ਕਿ ਉਨ੍ਹਾਂ ਦੋਵਾਂ ਦੇਸ਼ਾਂ ਤੋਂ ਜੰਗਬੰਦੀ ਲਈ ਸਹਿਮਤੀ ਹਾਸਲ ਕਰ ਲਈ ਹੈ। ਇਸ ਫੌਜੀ ਸੰਘਰਸ਼ ਦੌਰਾਨ 15 ਥਾਈ ਜਵਾਨਾਂ ਦੀ ਮੌਤ ਹੋ ਗਈ ਹੈ।
ਥਾਈਲੈਂਡ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਜੰਗਬੰਦੀ ਲਈ ਸਹਿਮਤੀ ਨਹੀਂ ਅਤੇ ਕੰਬੋਡੀਆ ਨੇ ਟਰੰਪ ਦੇ ਦਾਅਵੇ ’ਤੇ ਕੋਈ ਟਿੱਪਣੀ ਨਹੀਂ ਕੀਤੀ। ਕੰਬੋਡੀਆ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਥਾਈਲੈਂਡ ਦੇ ਲੜਾਕੂ ਜਹਾਜ਼ਾਂ ਨੇ ਸ਼ਨੀਵਾਰ ਸਵੇਰੇ ਹਵਾਈ ਹਮਲੇ ਕੀਤੇ। 7 ਦਸੰਬਰ ਨੂੰ ਹੋਈ ਇਕ ਝੜਪ ਤੋਂ ਬਾਅਦ ਵੱਡੇ ਪੱਧਰ ’ਤੇ ਲੜਾਈ ਸ਼ੁਰੂ ਹੋਈ। ਇਸ ਝੜਪ ਵਿਚ ਥਾਈਲੈਂਡ ਦੇ 2 ਫੌਜੀ ਜਵਾਨ ਜ਼ਖਮੀ ਹੋ ਗਏ।
