ਮਿਆਂਮਾਰ ''ਚ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

Wednesday, Feb 16, 2022 - 05:49 PM (IST)

ਮਿਆਂਮਾਰ ''ਚ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਯਾਂਗੂਨ (ਵਾਰਤਾ)- ਮਿਆਂਮਾਰ ਵਿਚ ਬੁੱਧਵਾਰ ਨੂੰ ਇਕ ਫੌਜੀ ਲੜਾਕੂ ਜਹਾਜ਼ ਦੇ ਰੁਟੀਨ ਸਿਖਲਾਈ ਦੌਰਾਨ ਹਾਦਸਾਗ੍ਰਸਤ ਹੋਣ ਕਾਰਨ ਇਕ ਪਾਇਲਟ ਦੀ ਮੌਤ ਹੋ ਗਈ। ਫੌਜ ਦੇ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਲੜਾਕੂ ਜਹਾਜ਼ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10:43 ਵਜੇ ਸਾਗਿੰਗ ਖੇਤਰ ਦੇ ਓਹਨ ਤਾਵ ਪਿੰਡ ਦੇ ਪੂਰਬ ਵੱਲ ਇਕ ਝੀਲ ਵਿਚ ਹਾਦਸਾਗ੍ਰਸਤ ਹੋ ਗਿਆ।

ਬੁਲਾਰੇ ਨੇ ਦੱਸਿਆ ਕਿ ਲੜਾਕੂ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਹਾਦਸਾਗ੍ਰਸਤ ਹੋਇਆ। ਉਨ੍ਹਾਂ ਕਿਹਾ ਕਿ ਮਿਆਂਮਾਰ ਹਵਾਈ ਸੈਨਾ ਦੇ ਟਾਡਾ-ਯੂ ਏਅਰਬੇਸ ਨਾਲ ਸੰਪਰਕ ਟੁੱਟਣ ਤੋਂ ਬਾਅਦ ਸਿੰਗਲ ਸੀਟ ਲੜਾਕੂ ਜਹਾਜ਼ ਕਰੈਸ਼ ਹੋ ਗਿਆ।


author

cherry

Content Editor

Related News