ਪਾਕਿ ਵਿਚ ਮਹਿਲਾ ਪੋਲੀਓ ਵਰਕਰ ਦੀ ਹੱਤਿਆ
Tuesday, Dec 10, 2019 - 03:55 PM (IST)

ਪੇਸ਼ਾਵਰ- ਉੱਤਰ ਪੱਛਮੀ ਪਾਕਿਸਤਾਨ ਵਿਚ ਤਿੰਨ ਪਹੀਆ ਵਾਹਨ ਵਿਚ ਜਾ ਰਹੀ ਮਹਿਲਾ ਪੋਲੀਓ ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲੇ ਵਿਚ ਪੇਸ਼ਾਵਰ ਵਾਹਨ ਚਾਲਕ ਜ਼ਖਮੀ ਹੋ ਗਿਆ। ਹਮਲਾ ਸੋਮਵਾਰ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲੇ ਵਿਚ ਹੋਇਆ, ਜਿਸ ਵਿਚ ਬਿਸਤਾਜ ਬੀਬੀ ਨਾਂ ਦੀ ਮਹਿਲਾ ਦੀ ਮੌਤ ਹੋ ਗਈ ਤੇ ਚਾਲਕ ਅਬਦੁਲ ਰਾਓਫ ਜ਼ਖਮੀ ਹੋ ਗਿਆ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।