ਪਾਕਿ ’ਚ ਸੋਸ਼ਲ ਮੀਡੀਆ ਰਾਹੀਂ ਪੱਤਰਕਾਰ ਬੀਬੀਆਂ ’ਤੇ ਬੋਲੇ ਜਾ ਰਹੇ ਹਨ ਹਮਲੇ
Thursday, Aug 13, 2020 - 12:29 PM (IST)
ਇਸਲਾਮਾਬਾਦ-ਪਾਕਿਸਤਾਨ ’ਚ ਸੋਸ਼ਲ ਮੀਡੀਆ ਰਾਹੀਂ ਮਹਿਲਾ ਪੱਤਰਕਾਰਾਂ ਅਤੇ ਟਿੱਪਣੀਕਾਰਾਂ ’ਤੇ ਹਮਲੇ ਬੋਲੇ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਲਈ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਮੁਸ਼ਕਲ ਹੋ ਗਿਆ ਹੈ। ਕੋਰੋਨਾ ਵਾਇਰਸ ਸਬੰਧੀ ਪਾਕਿਸਤਾਨ ਸਰਕਾਰ ਦੀ ਪੋਲ ਖੋਲ੍ਹਣ ਵਾਲੀ ਮਹਿਲਾ ਪੱਤਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਆਨਲਾਈਨ ਹਮਲਿਆਂ ਲਈ ਸਰਕਾਰੀ ਅਧਿਕਾਰੀਆਂ ਨੂੰ ਉਕਸਾਇਆ ਜਾਂਦਾ ਹੈ।
ਇਹ ਯਕੀਨੀ ਤੌਰ ’ਤੇ ਪਰਿਭਾਸ਼ਤ ਅਤੇ ਏਕੀਕ੍ਰਿਤ ਮੁਹਿੰਮ ਹੈ। ਮਹਿਲਾ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਦੇ ਨਿੱਜੀ ਵੇਰਵਿਆਂ ਨੂੰ ਜਨਤਕ ਕਰ ਦਿੱਤਾ ਜਾਂਦਾ ਹੈ। ਪਾਕਿਸਤਾਨ ਦੀਆਂ 16 ਪੱਤਰਕਾਰਾਂ ਨੇ ਉਥੋਂ ਦੀ ਸਰਕਾਰ ਨੂੰ ਇਕ ਮੈਮੋਰੰਡਮ ਰਾਹੀਂ ਕਿਹਾ ਹੈ ਕਿ ਸਾਨੂੰ ਹੋਰ ਜ਼ਿਆਦਾ ਨਿਰਾਸ਼ ਅਤੇ ਡਰਾਉਣ-ਧਮਕਾਉਣ ਲਈ ਫਰਜ਼ੀ ਖਬਰਾਂ ਦੇਣ ਵਾਲੀ ਦੇ ਰੂਪ ’ਚ ਪੇਸ਼ ਕੀਤਾ ਜਾਂਦਾ ਹੈ। ਸਾਡੀਆਂ ਫੋਟੋਆਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨਾਲ ਛੇੜਖਾਨੀ ਕੀਤੀ ਜਾਂਦੀ ਹੈ। ਸਾਡੀ ਸਰੀਰਕ ਸੁਰੱਖਿਆ ਖਤਰੇ ’ਚ ਹੈ। ਇਨ੍ਹਾਂ ਮਹਿਲਾ ਪੱਤਰਕਾਰਾਂ ਨੇ ਪਾਕਿਸਤਾਨ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹ ਮੀਡੀਆ ’ਚ ਔਰਤਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਉਣ ਤੋਂ ਆਪਣੇ ਮੈਂਬਰਾਂ ਨੂੰ ਤੁਰੰਤ ਰੋਕੇ।