ਪੋਰਟਲੈਂਡ ''ਚ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਸੰਘੀ ਏਜੰਟਾਂ ਨੇ ਵਰਤੀ ਹੰਝੂ ਗੈਸ

Saturday, Jul 25, 2020 - 05:30 PM (IST)

ਪੋਰਟਲੈਂਡ ''ਚ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਸੰਘੀ ਏਜੰਟਾਂ ਨੇ ਵਰਤੀ ਹੰਝੂ ਗੈਸ

ਪੋਰਟਲੈਂਡ-  ਓਰੈਗਨ ਦੇ ਪੋਰਟਲੈਂਡ ਵਿਚ ਸੰਘੀ ਅਦਾਲਤ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੀ ਭੀੜ ਸ਼ਨੀਵਾਰ ਤੜਕੇ ਤੱਕ ਇਕੱਠੀ ਰਹੀ, ਜਿਸ ਨੂੰ ਤਿੱਤਰ-ਬਿੱਤਰ ਕਰਨ ਲਈ ਅਮਰੀਕੀ ਏਜੰਟਾਂ ਨੇ ਹੰਝੂ ਗੈਸ ਦੀ ਵਰਤੋਂ ਕੀਤੀ। ਅਮਰੀਕਾ ਦੀ ਇਕ ਅਦਾਲਤ ਨੇ ਓਰੇਗਨ ਦੀ ਅਪੀਲ ਖਾਰਜ ਕਰ ਦਿੱਤੀ, ਜਿਸ ਵਿਚ ਨਸਲੀ ਹਿੰਸਾ ਖਿਲਾਫ ਪੋਰਟਲੈਂਡ ਵਿਚ ਹੋ ਰਹੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਸੰਘੀ ਏਜੰਟਾਂ ਨੂੰ ਕਾਰਵਾਈ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਗਈ ਸੀ। 

ਇਸ ਦੇ ਬਾਅਦ ਹਜ਼ਾਰਾਂ ਪ੍ਰਦਰਸ਼ਨਕਾਰੀ ਪੋਰਟਲੈਂਡ ਦੀਆਂ ਗਲੀਆਂ ਵਿਚ ਇਕੱਠੇ ਹੋਏ। ਪੋਰਟਲੈਂਡ ਸੈਲਮਨ ਸਟਰੀਟ ਸਪਰਿੰਗਜ਼ ਕੋਲ ਮਾਸਕ ਤੇ ਹੈਲਮਟ ਪਾ ਕੇ ਸੈਂਕੜੇ ਲੋਕ ਸ਼ੁੱਕਰਵਾਰ ਰਾਤ 8 ਵਜੇ ਇਕੱਠੇ ਹੋਏ। ਫਿਰ ਉਹ ਹੈਟੀਫੀਲਡ ਫੈਡਰਲ ਕੋਰਟਹਾਊਸ ਦੀ ਵੱਲ ਵਧੇ। ਇਸ ਦੇ ਬਾਅਦ ਰਾਤ 9 ਵਜੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਹਜ਼ਾਰਾਂ ਵਿਚ ਬਦਲ ਗਈ। ਪ੍ਰਦਰਸ਼ਨਕਾਰੀਆਂ ਨੇ ਕਾਲੇ ਲੋਕਾਂ ਦਾ ਜੀਵਨ ਵੀ ਮਹੱਤਵ ਰੱਖਦਾ ਹੈ ਤੇ ਸੰਘੀ ਸਰਕਾਰ ਦੇ ਕਾਮਿਓਂ ਘਰ ਜਾਓ ਦੇ ਨਾਅਰੇ ਲਗਾਏ। 
 


author

Sanjeev

Content Editor

Related News