ਤਿੱਬਤ ਦੇ ਪਵਿੱਤਰ ਬੋਧੀ ਮੰਦਿਰ ''ਚ ਲੱਗੀ ਅੱਗ (ਵੀਡੀਓ)

02/17/2018 11:17:08 PM

ਬੀਜਿੰਗ— ਤਿੱਬਤ 'ਚ ਕਾਫੀ ਪਵਿੱਤਰ ਬੋਧੀ ਮੰਦਿਰ ਜੋਖਾਂਗ ਮਾਨਸਟਰੀ 'ਚ ਗੰਭੀਰ ਅੱਗ ਲੱਗ ਗਈ। ਇਹ ਮੰਦਿਰ ਯੂਨੇਸਕੋ ਦੀ ਵਿਸ਼ਵ ਵੀਰਾਸਤ ਸਥਾਨ ਦੀ ਸੂਚੀ 'ਚ ਵੀ ਸ਼ਾਮਲ ਹੈ। ਚੀਨ ਦੇ ਸਰਕਾਰੀ ਦੈਨਿਕ ਰਿਪੋਰਟ ਮੁਤਾਬਕ ਤਿੱਬਤ ਦੀ ਸੂਬਾਈ ਰਾਜਧਾਨੀ ਲਹਾਸਾ ਸਥਿਤ ਜੋਖਾਂਗ ਮੰਦਿਰ 'ਚ ਸ਼ਨੀਵਾਰ ਸ਼ਾਮ ਅੱਗ ਲੱਗ ਗਈ, ਹਾਲਾਂਕਿ ਇਸ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਇਸ ਰਿਪੋਰਟ 'ਚ ਘਟਨਾ ਦੀ ਪੂਰੀ ਜਾਣਕਾਰੀ ਦਿੱਤੇ ਬਗੈਰ ਕਿਹਾ ਗਿਆ ਕਿ ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਅੱਗ 'ਤੇ ਕਾਬੂ ਪਾ ਲਿਆ। ਜੋਖਾਂਗ ਮੰਦਿਰ ਨੂੰ ਕੋਇਕਾਂਗ ਮਾਨਸਟਰੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਇਹ ਤਿੱਬਤ ਵਾਸੀਆਂ ਦਾ ਸਭ ਤੋਂ ਪਵਿੱਤਰ ਮੰਦਿਰ ਮੰਨਿਆ ਜਾਂਦਾ ਹੈ। ਮੰਦਿਰ ਦੇ ਆਰਕੀਟੈਕਚਰ ਦੀ ਸ਼ੈਲੀ ਭਾਰਤੀ ਵਿਹਾਰ ਡਿਜ਼ਾਇਨ, ਤਿੱਬਤ ਤੇ ਨੇਪਾਲੀ ਡਿਜ਼ਾਇਨ ਦਾ ਸੁਮੇਲ ਹੈ। ਇਹ ਮੰਦਿਰ ਤਿੱਬਤ ਤੇ ਚੀਨ ਤੇ ਦੁਨੀਆ ਦੇ ਕਈ ਹੱਸਿਆਂ ਤੋਂ ਸੈਂਕੜੇ ਸ਼ਰਧਾਲੁਆਂ ਨੂੰ ਆਕਰਸ਼ਿਤ ਕਰਦਾ ਹੈ।


Related News