ਸਰਹੱਦ ਪਾਰ: ਕਲਯੁਗੀ ਪਿਓ ਨੇ ਆਪਣੇ 4 ਮਾਸੂਮ ਬੱਚਿਆਂ ਨੂੰ ਦਿੱਤੀ ਰੂਹ ਕੰਬਾਊ ਮੌਤ

Thursday, Oct 05, 2023 - 10:35 AM (IST)

ਸਰਹੱਦ ਪਾਰ: ਕਲਯੁਗੀ ਪਿਓ ਨੇ ਆਪਣੇ 4 ਮਾਸੂਮ ਬੱਚਿਆਂ ਨੂੰ ਦਿੱਤੀ ਰੂਹ ਕੰਬਾਊ ਮੌਤ

ਗੁਰਦਾਸਪੁਰ (ਵਿਨੋਦ) : ਕਾਹਾਣਾ ਪੁਲਸ ਨੇ ਆਪਣੇ ਚਾਰ ਨਾਬਾਲਿਗ ਬੱਚਿਆਂ ਨੂੰ ਲਿਲਿਆਨੀ (ਮੁਸਤਫ਼ਾਬਾਦ) ਨਹਿਰ ’ਚ ਧੱਕਾ ਦੇ ਕੇ ਮਾਰਨ ਵਾਲੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੱਕੀ ਅਜ਼ੀਮ ਆਪਣੇ ਚਾਰ ਬੱਚਿਆਂ ਨੂੰ ਪਿਕਨਿਕ ਦੇ ਬਹਾਨੇ ਨਹਿਰ ’ਚ ਲੈ ਗਿਆ, ਜਿੱਥੇ ਉਸ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਨਹਿਰ ’ਚ ਧੱਕਾ ਦੇ ਦਿੱਤਾ। ਬਾਅਦ ’ਚ ਪੁਲਸ ਅਤੇ ਰਿਸ਼ਤੇਦਾਰਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਉਸ ਦੇ ਬੱਚਿਆਂ ਨੂੰ ਕੁਝ ਅਣਪਛਾਤੇ ਸ਼ੱਕੀਆਂ ਨੇ ਅਗਵਾ ਕਰ ਲਿਆ ਹੈ। ਬੱਚਿਆਂ ਦੀ ਪਛਾਣ ਗੁਲਾਮ ਸਾਬਿਰ (12), ਸਾਮੀਆ (9), ਨਬੀਹਾ (5) ਅਤੇ ਆਇਸ਼ਾ (2) ਵਜੋਂ ਹੋਈ ਹੈ। ਜਦੋਂ ਪੁਲਸ ਨੂੰ ਅਜ਼ੀਮ ਦੇ ਬਿਆਨ ’ਤੇ ਸ਼ੱਕ ਹੋਇਆ ਤਾਂ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਜਿਸਨੇ ਆਪਣਾ ਜੁਰਮ ਕਬੂਲ ਕਰ ਲਿਆ।

ਇਹ ਵੀ ਪੜ੍ਹੋ-  ਮਨਪ੍ਰੀਤ ਬਾਦਲ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਅਦਾਲਤ ਨੇ ਅਗਾਊਂ ਜ਼ਮਾਨਤ ਕੀਤੀ ਰੱਦ

ਪੁਲਸ ਅਤੇ ਬਚਾਅ ਟੀਮ ਨੇ ਘੰਟਿਆਂ ਤੱਕ ਕੋਸ਼ਿਸ਼ ਕੀਤੀ ਪਰ ਨਹਿਰ ਦੇ ਪਾਣੀ ’ਚੋਂ ਲਾਸ਼ਾਂ ਨਹੀਂ ਕੱਢੀਆਂ ਗਈਆਂ। ਡੀ. ਆਈ. ਜੀ. ਅਲੀ ਨਾਸਿਰ ਰਿਜ਼ਵੀ ਅਤੇ ਇਮਰਾਨ ਕਿਸ਼ਵਰ ਨੇ ਮੌਕੇ ਦਾ ਦੌਰਾ ਕੀਤਾ ਅਤੇ ਲਾਸ਼ਾਂ ਨੂੰ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਦੱਸਿਆ ਕਿ ਅਜ਼ੀਮ ਇਕ ਫੈਕਟਰੀ ’ਚ 1,50,000 ਰੁਪਏ ਮਹੀਨਾ ਕਮਾ ਰਿਹਾ ਹੈ। ਉਸ ਨੇ ਕਤਲ ਦਾ ਕਾਰਨ ਆਰਥਿਕ ਤੰਗੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ।

ਇਹ ਵੀ ਪੜ੍ਹੋ- ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ 'ਤੇ ਵੱਡੀ ਕਾਰਵਾਈ, ਕੀਤਾ ਗਿਆ ਮੁਅੱਤਲ

ਅਪਰਾਧ ਦੀ ਵਿਧੀ ਬਾਰੇ ਅਧਿਕਾਰੀ ਨੇ ਕਿਹਾ ਕਿ ਅਜ਼ੀਮ ਆਪਣੀ ਪਤਨੀ ਨੂੰ ਇਹ ਕਹਿ ਕੇ ਆਪਣੇ ਬੱਚਿਆਂ ਨੂੰ ਨਹਿਰ ’ਤੇ ਲੈ ਗਿਆ ਸੀ ਕਿ ਉਹ ਉਨ੍ਹਾਂ ਨੂੰ ਪਿਕਨਿਕ ’ਤੇ ਲੈ ਜਾ ਰਿਹਾ ਹੈ। ਜਦੋਂ ਉਹ ਉੱਥੇ ਨਹਿਰ ਦੇ ਕੰਢੇ ਪਹੁੰਚਿਆ ਤਾਂ ਉਸ ਨੇ ਆਪਣੇ ਬੱਚਿਆਂ ਨੂੰ ਆਪਣੇ ਮੋਬਾਇਲ ਫੋਨ ਨਾਲ ਫੋਟੋਆਂ ਖਿੱਚਣ ਲਈ ਕਤਾਰ ’ਚ ਖੜ੍ਹਾ ਕਰ ਦਿੱਤਾ ਅਤੇ ਫਿਰ ਅਚਾਨਕ ਉਨ੍ਹਾਂ ਨੂੰ ਨਹਿਰ ’ਚ ਧੱਕਾ ਦੇ ਦਿੱਤਾ। ਕੁਝ ਹੀ ਪਲਾਂ ਬਾਅਦ ਸਾਰੇ ਬੱਚੇ ਡੂੰਘੇ ਅਤੇ ਤੇਜ਼ ਪਾਣੀ ’ਚ ਰੁੜ ਗਏ। ਬਾਅਦ ’ਚ ਉਸ ਨੇ ਮਾਮਲਾ ਪੁਲਸ ਕੋਲ ਉਠਾਇਆ ਅਤੇ ਦੋਸ਼ ਲਾਇਆ ਕਿ ਉਸ ਦੇ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਇਹ ਕਦਮ ਚੁੱਕਣ ਦੀ ਤਿਆਰੀ ਵਿਚ ਪੰਜਾਬ ਸਰਕਾਰ

ਅਜ਼ੀਮ ਨੇ ਪੁਲਸ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਸ ਦੇ ਬੱਚੇ ਬਰਾਮਦ ਨਾ ਹੋਏ ਤਾਂ ਉਹ ਸੜਕ ਜਾਮ ਕਰ ਦੇਵੇਗਾ। ਜਦੋਂ ਪੁਲਸ ਮਾਹਿਰਾਂ ਨੇ ਅਜ਼ੀਮ ਤੋਂ ਬੱਚਿਆਂ ਦੇ ਅਗਵਾ ਹੋਣ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੇਖਿਆ ਕਿ ਸ਼ੱਕੀ ਵਾਰ-ਵਾਰ ਆਪਣਾ ਬਿਆਨ ਬਦਲ ਰਿਹਾ ਸੀ। ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸੱਚਾਈ ਦਾ ਖੁਲਾਸਾ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News