ਬੱਚੇ ਤੇ ਪਤਨੀ ਨੂੰ ਮਾਰੀ ਟਰੱਕ ਨਾਲ ਟੱਕਰ, ਬੱਚਾ ਗੰਭੀਰ ਜ਼ਖਮੀਂ

Thursday, May 16, 2019 - 02:08 AM (IST)

ਬੱਚੇ ਤੇ ਪਤਨੀ ਨੂੰ ਮਾਰੀ ਟਰੱਕ ਨਾਲ ਟੱਕਰ, ਬੱਚਾ ਗੰਭੀਰ ਜ਼ਖਮੀਂ

ਬਰੈਂਪਟਨ-ਬਰੈਂਪਟਨ ਵਾਸੀ ਇਕ ਇਕ ਵਿਅਕਤੀ ਨੂੰ ਪੁਲਸ ਵਲੋਂ ਆਪਣੀ ਹੀ ਪਤਨੀ ਅਤੇ ਸੱਤ ਸਾਲ ਦੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਅਧਿਨ ਗ੍ਰਿਫਤਾਰ ਕੀਤਾ ਹੈ। ਪੀਲ ਰੀਜ਼ਨ ਪੁਲਸ ਮੁਤਾਬਕ ਉਨ੍ਹਾਂ ਨੂੰ ਕੰਡਕਟਰ ਲੇਨ ਅਤੇ ਪੋਰਟਸਡਾਊਨ ਰੋਡ ਇਲਾਕੇ ਦੀ ਇਕ ਸੜਕ ਉਤੇ ਇਕ ਮਹਿਲਾ ਤੇ ਬੱਚੇ ਬਾਰੇ ਹਾਦਸੇ ਦਾ ਸ਼ਿਕਾਰ ਹੋ ਜਾਣ ਪਿੱਛੋਂ ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ। ਪੁਲਸ ਜਦ ਘਟਨਾ ਸਥਾਨ ‘ਤੇ ਪਹੁੰਚੀ ਤਾਂ ਉਸਨੇ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ।

ਪੁਲਸ ਅਧਿਕਾਰੀ ਦੇ ਮੁਤਾਬਕ ਜਾਂਚ ਵਿਚ ਪਤਾ ਲੱਗਾ ਕਿ ਹਾਦਸਾ ਦੋਵਾਂ ਜ਼ਖਮੀਆਂ ਵਿਚ ਇਕ ਪਿੱਕਅੱਪ ਟਰੱਕ ਵੱਜਣ ਕਾਰਨ ਵਾਪਰਿਆਂ। ਉਨ੍ਹਾਂ ਦੱਸਿਆ ਕਿ ਇਸ ਟਰੱਕ ਨੂੰ ਕੋਈ ਹੋਰ ਨਹੀਂ ਜਖਮੀਂ ਹੋਣ ਵਾਲੀ ਮਹਿਲਾ ਦਾ ਪਤੀ ਹੀ ਚਲਾ ਰਿਹਾ ਸੀ। ਪੁਲਸ ਮੁਤਾਬਕ ਹੌਂਡਾ ਰੀਜਲਾਈਨ ਪਿੱਕਅਪ ਦੋਨਾਂ ਨੂੰ ਟੱਕਰ ਮਾਰ ਕੇ ਟਾਊਨ ਹੋਮ ਦੇ ਗੈਰੇਜ ਵਿਚ ਖੜਾ ਕਰ ਦਿੱਤਾ ਗਿਆ ਸੀ। ਜਾਂਚ ਪੜਤਾਲ ਮਗਰੋਂ ਪੀਲ ਰੀਜ਼ਨ ਪੁਲਸ ਨੇ 41 ਸਾਲ ਦੇ ਬਰੈਂਪਟਨ ਵਾਸੀ ਨੂੰ ਕਸਟਡੀ 'ਚ ਲੈ ਲਿਆ ਅਤੇ ਜਿਸ ਦੀ ਪਛਾਣ ਜੋਨਾਥਨ ਲਿਓਨ ਵਜੋਂ ਹੋਈ ਹੈ। ਲਿਓਨ ਵਿਰੁੱਧ ਪੁਲਸ ਨੇ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾ ਕੇ ਮਾਮਲਾ ਦਰਜ਼ ਕੀਤਾ ਹੈ। ਓਧਰ ਦੂਜੇ ਪਾਸੇ ਹਸਪਤਾਲ ਵਿਚ ਦਾਖਲ ਮਹਿਲਾ ਦੀ ਸਥਿਤੀ ਕੰਟਰੋਲ ਵਿਚ ਜਦਕਿ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।


author

DILSHER

Content Editor

Related News