ਬੇਰਹਿਮ ਪਿਤਾ, ਗਲਤ ਪਿੱਜ਼ਾ ਡਿਲਿਵਰ ਹੋਣ ''ਤੇ ਗੁੱਸੇ ''ਚ 6 ਮਹੀਨੇ ਦੇ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ

Thursday, Dec 02, 2021 - 06:24 PM (IST)

ਬੇਰਹਿਮ ਪਿਤਾ, ਗਲਤ ਪਿੱਜ਼ਾ ਡਿਲਿਵਰ ਹੋਣ ''ਤੇ ਗੁੱਸੇ ''ਚ 6 ਮਹੀਨੇ ਦੇ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ

ਸਿਡਨੀ (ਬਿਊਰੋ): ਆਸਟ੍ਰੇਲੀਆ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਾਮੂਲੀ ਜਿਹੀ ਗੱਲ 'ਤੇ ਇਕ ਸ਼ਖਸ ਨੇ ਆਪਣੇ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਇਸ ਗੱਲ ਤੋਂ ਇੰਨਾ ਨਾਰਾਜ਼ ਹੋ ਗਿਆ ਸੀ ਕਿ ਉਸ ਨੂੰ ਗਲਤ ਪਿੱਜ਼ਾ ਡਿਲਿਵਰ ਕੀਤਾ ਗਿਆ ਸੀ। ਇਸ ਦੇ ਇਲਾਵਾ ਉਸ ਨਾਲ ਕੋਲਡ ਡਰਿੰਕ ਦੀ ਬੋਤਲ ਵੀ ਨਹੀਂ ਭੇਜੀ ਗਈ ਸੀ। ਸ਼ਖਸ ਨੇ ਗੁੱਸੇ ਵਿਚ ਪਹਿਲਾਂ ਤਾਂ ਮਾਸੂਮ ਨੂੰ ਹਵਾ ਵਿਚ ਉਛਾਲਿਆ, ਫਿਰ ਬੱਚੇ ਨੂੰ ਜ਼ਮੀਨ 'ਤੇ ਪਟਕ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।

ਇਹ ਹੈ ਪੂਰਾ ਮਾਮਲਾ
ਡੇਲੀ ਸਟਾਰ ਮੁਤਾਬਕ ਇਹ ਘਟਨਾ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੀ ਹੈ। ਬੱਚੇ ਦੀ ਮਾਂ ਚੇਲਸੀ ਸਮਿਥ ਨੇ ਦੱਸਿਆ ਕਿ ਉਸ ਦੇ ਪਤੀ ਏਵੇਂਡਰ ਵਿਲਸਨ ਨੇ ਮਾਸੂਮ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਨੇ ਪਿੱਜ਼ਾ ਆਰਡਰ ਕੀਤਾ ਸੀ। ਜਿਵੇਂ ਹੀ ਪਿੱਜ਼ਾ ਘਰ ਪਹੁੰਚਿਆ, ਉਸ ਨੂੰ ਦੇਖ ਕੇ ਵਿਲਸਨ ਗੁੱਸੇ ਵਿਚ ਪਾਗਲ ਹੋ ਗਿਆ ਕਿਉਂਕਿ ਜਿਹੜਾ ਪਿੱਜ਼ਾ ਉਸ ਨੇ ਆਰਡਰ ਕੀਤਾ ਸੀ ਇਹ ਉਹ ਨਹੀਂ ਸੀ। ਇਸ ਦੇ ਇਲਾਵਾ ਪਿੱਜ਼ਾ ਨਾਲ ਕੋਲਡ ਡਰਿੰਕ ਵੀ ਨਹੀਂ ਸੀ। ਫਿਰ ਉਸ ਨੇ ਬੱਚਿਆਂ ਸਾਹਮਣੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ ਵਿਲਸਨ ਨੇ ਵਾਲਾਂ ਤੋਂ ਫੜ ਕੇ ਉਸ ਨੂੰ ਜ਼ਮੀਨ 'ਤੇ ਘਸੀਟਿਆ, ਫਿਰ ਪਸਲੀਆਂ ਅਤੇ ਢਿੱਡ ਵਿਚ ਜ਼ੋਰ-ਜ਼ੋਰ ਦੀ ਮੁੱਕੇ ਮਾਰੇ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਤੋਂ ਆਈ ਦੁੱਖਦਾਇਕ ਖ਼ਬਰ, ਗੋਲੀ ਲੱਗਣ ਕਾਰਨ ਭਾਰਤੀ ਮੂਲ ਦੀ ਕੁੜੀ ਦੀ ਮੌਕੇ 'ਤੇ ਮੌਤ

6 ਮਹੀਨੇ ਦੇ ਮਾਸੂਮ ਨੂੰ ਹਵਾ 'ਚ ਉਛਾਲਿਆ
ਇਸ ਮਗਰੋਂ ਵੀ ਵਿਲਸਨ ਸ਼ਾਂਤ ਨਹੀਂ ਹੋਇਆ ਅਤੇ ਉਸ ਨੇ 6 ਮਹੀਨੇ ਦੇ ਮਾਸੂਮ ਨੂੰ ਹਵਾ ਵਿਚ ਉਛਾਲਿਆ। ਵਿਲਸਨ ਅਜਿਹਾ ਕਾਫੀ ਦੇਰ ਤੱਕ ਕਰਦਾ ਰਿਹਾ। ਇਸ ਦੌਰਾਨ ਬੱਚੇ ਦਾ ਸਿਰ ਜ਼ਮੀਨ ਨਾਲ ਟਕਰਾਇਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਂ ਚੇਲਸੀ ਸਮਿਥ ਨੇ ਦੱਸਿਆ ਕਿ ਬੱਚੇ ਦੀ ਹਾਲਤ ਦੇਖ ਪਿਤਾ ਵਿਲਸਨ ਰੁੱਕਿਆ ਅਤੇ ਤੁਰੰਤ ਉਸ ਨੂੰ ਹਸਪਤਾਲ ਲੈ ਗਿਆ ਪਰ 45 ਮਿੰਟ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਸਿਰ ਵਿਚ ਸੱਟ ਲੱਗਣ ਕਾਰਨ ਬੱਚਾ ਸਦਮੇ ਵਿਚ ਚਲਾ ਗਿਆ ਅਤੇ ਇਸੇ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ ਦੇ ਦੋ ਹਫ਼ਤੇ ਤੱਕ ਮਾਂ ਚੇਲਸੀ ਚੁੱਪ ਰਹੀ ਫਿਰ ਉਸ ਨੇ ਹਿੰਮਤ ਕਰ ਕੇ ਪੁਲਸ ਨੂੰ ਸਾਰੀ ਕਹਾਣੀ ਦੱਸੀ। ਇਸ ਦਰਦਨਾਕ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News