ਯੂਕਰੇਨ ’ਤੇ ਹਮਲੇ ਦਾ ਅਸਰ, FATF ਨੇ ਰੂਸ ਖ਼ਿਲਾਫ਼ ਚੁੱਕਿਆ ਸਖ਼ਤ ਕਦਮ
Saturday, Oct 22, 2022 - 12:50 PM (IST)
ਨਵੀਂ ਦਿੱਲੀ (ਬਿਊਰੋ)– ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਨੇ ਰੂਸ ਦੇ ਭਵਿੱਖ ਦੀਆਂ ਯੋਜਨਾਵਾਂ ’ਚ ਹਿੱਸਾ ਲੈਣ ’ਤੇ ਰੋਕ ਲਗਾ ਦਿੱਤੀ ਹੈ। FATF ਦੇ ਪ੍ਰਧਾਨ ਟੀ. ਰਾਜਾ ਕੁਮਾਰ ਨੇ ਕਿਹਾ ਕਿ ਅਸੀਂ ਯੂਕਰੇਨ ’ਤੇ ਰੂਸ ਦੇ ਹਮਲੇ ਦੀ ਵਾਰ-ਵਾਰ ਨਿੰਦਿਆ ਕੀਤੀ। ਇਸ ਹਫ਼ਤੇ ਚਰਚਾ ਕਰਨ ਤੋਂ ਬਾਅਦ ਅਸੀਂ ਰੂਸ ’ਤੇ ਕਈ ਪਾਬੰਦੀਆਂ ਲਗਾਉਣ ਦਾ ਫ਼ੈਸਲਾ ਲਿਆ ਹੈ। ਇਸ ’ਚ ਮੈਂਬਰ ਦੇ ਰੂਪ ’ਚ FATF ਦੀਆਂ ਖੇਤਰੀ ਭਾਈਵਾਲ ਸੰਸਥਾਵਾਂ ਦੀਆਂ ਬੈਠਕਾਂ ’ਚ ਹਿੱਸਾ ਲੈਣਾ ਵੀ ਸ਼ਾਮਲ ਹੈ।
ਟੀ. ਰਾਜਾ ਕੁਮਾਰ ਨੇ ਇਹ ਟਿੱਪਣੀ ਸ਼ੁੱਕਰਵਾਰ ਨੂੰ ਖ਼ਤਮ ਹੋਏ FATF ਦੇ ਦੋ ਦਿਨਾ ਸੈਸ਼ਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਕੀਤੀ। ਉਨ੍ਹਾਂ ਕਿਹਾ ਕਿ ਰੂਸ ਨੇ ਯੂਕਰੇਨ ’ਤੇ ਹਮਲਾ ਕਰਕੇ FATF ਦੇ ਮੂਲ ਸਿਧਾਂਤ ਦੀ ਉਲੰਘਣਾ ਕੀਤੀ ਹੈ, ਜਿਸ ਦਾ ਮਕਸਦ ਕਿਸੇ ਵੀ ਦੇਸ਼ ਦੀ ਸੁਰੱਖਿਆ, ਵਿੱਤੀ ਪ੍ਰਣਾਲੀ ਦੀ ਏਕਤਾ ਨੂੰ ਹੁੰਗਾਰਾ ਦੇਣਾ ਹੈ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ : ਇਮਰਾਨ ਨੂੰ ਅਯੋਗ ਕਰਾਰ ਦੇਣ ’ਤੇ ਹਿੰਸਾ, ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਫਾਇਰਿੰਗ
FATF ਨੇ ਰੂਸ ਦੀ ਭੂਮਿਕਾ ’ਤੇ ਹੋਰ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ’ਚ ਉਸ ਨੂੰ ਮੌਜੂਦਾ ਤੇ ਭਵਿੱਖ ਦੀਆਂ FATF ਦੀਆ ਯੋਜਨਾਵਾਂ ’ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਦੂਜੇ ਪਾਸੇ FATF ਨੇ ਮਿਆਂਮਾਰ ਨੂੰ ਬਲੈਕ ਲਿਸਟ ਕਰ ਦਿੱਤਾ ਹੈ।
ਅਸਲ ’ਚ ਸੰਸਥਾ ਨੇ ਮਿਆਂਮਾਰ ਦੀ ਤਰੱਕੀ ਦੀ ਘਾਟ ਬਾਰੇ ਚਿੰਤਾ ਜਤਾਈ। ਦੇਸ਼ ਆਪਣੀ ਕਾਰਜ ਯੋਜਨਾ ਨੂੰ ਪੂਰਾ ਕਰਨ ’ਚ ਨਾਕਾਮ ਰਿਹਾ। ਇਸ ਤੋਂ ਇਲਾਵਾ ਈਰਾਨ ਤੇ ਡੈਮੋਕ੍ਰੇਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ ਵੀ ਬਲੈਕ ਲਿਸਟ ’ਚ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।