ਪਿੰਡ ਨੀਲੋਵਾਲ ਦੇ ''ਕਿਸਾਨ ਦੀ ਧੀ'' ਹਰਮਨਜੋਤ ਕੌਰ ਨੇ ਲੁੱਟਿਆ ਲੰਡਨ ਦਾ ''ਫੈਸ਼ਨ ਮੇਲਾ''

04/11/2017 4:25:23 PM

ਲੰਡਨ— ਸੁਨਾਮ ਨੇੜਲੇ ਇਕ ਛੋਟੇ ਜਿਹੇ ਪਿੰਡ ਨੀਲੋਵਾਲ ਦੇ ਇਕ ਕਿਸਾਨ ਦੀ ਧੀ ਹਰਮਨਜੋਤ ਕੌਰ ਨੇ ਲੰਡਨ ''ਚ ਲੱਗੇ ਫੈਸ਼ਨ ਮੇਲੇ ਨੂੰ ਆਪਣੇ ਡਿਜ਼ਾਈਨਾਂ ਨਾਲ ਲੁੱਟ ਲਿਆ। ਪਿਛਲੇ ਦਿਨੀਂ ਲੰਡਨ ''ਚ ਲੱਗੇ ਇਸ ਫੈਸ਼ਨ ਮੇਲੇ ਵਿਚ ਹਰਮਨਮਜੋਤ ਨੇ ਆਪਣੀ ਫੈਸ਼ਨ ਡਿਜ਼ਾਈਨਿੰਗ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਆਪਣੀ ਕਲਾ ਦਾ ਜਲਵਾ ਬਿਖੇਰਦੇ ਹੋਏ ਹਰਮਨਜੋਤ ਨੇ ਫੈਸ਼ਨ ਦੀ ਦੁਨੀਆ ''ਚ ਆਪਣਾ ਅਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕਰ ਦਿੱਤਾ। ਲੰਡਨ ''ਚ ਇਕ ਹਫਤੇ ਤੱਕ ਚੱਲੇ ਇਸ ਫੈਸ਼ਨ ਸ਼ੋਅ ਵਿਚ ਡਿਜ਼ਾਈਨਿੰਗ ''ਚ ਉਸ ਵੱਲੋਂ ਤਿਆਰ ਕੀਤੀਆਂ ਗਈਆਂ ਪੰਜ ਡਰੈੱਸਾਂ ਨੂੰ ਵੱਖ-ਵੱਖ ਚੋਟੀ ਦੀਆਂ ਮਾਡਲਾਂ ਨੇ ਪਾ ਕੇ ਪੇਸ਼ਕਾਰੀ ਦਿੱਤੀ ਅਤੇ ਪੂਰੀ ਦੁਨੀਆ ''ਚ ਇਨ੍ਹਾਂ ਡਰੈੱਸਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। 
ਪਿੰਡ ਨੀਲੋਵਾਲ ਦੇ ਰਹਿਣ ਵਾਲੇ ਕਿਸਾਨ ਸੂਬਾ ਸਿੰਘ ਦੀ ਛੋਟੀ ਬੇਟੀ ਹਰਮਨਜੋਤ ਕੌਰ ਇੰਟਰਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨਿੰਗ, ਪਟਿਆਲਾ ਦੀ ਦੂਜੇ ਸਾਲ ਦੀ ਵਿਦਿਆਰਥਣ ਹੈ। ਲੰਡਨ ਤੋਂ ਛਪਦੀ ਪ੍ਰਸਿੱਧ ਵੋਗ ਮੈਗਜ਼ੀਨ ''ਚ ਉਸ ਵੱਲੋਂ ਤਿਆਰ ਕੀਤੀਆਂ ਗਈਆਂ ਡਰੈੱਸਾਂ ਨੂੰ ਖਾਸ ਥਾਂ ਦਿੱਤੀ ਗਈ। ਲੰਡਨ ''ਚ ਉਸ ਦੇ ਇਕ ਮਹੀਨੇ ਦੇ ਸਪੈਸ਼ਲ ਕੋਰਸ ਦੌਰਾਨ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਉਸ ਨੂੰ ਸਰਟੀਫਿਕੇਟ ਵੀ ਦਿੱਤਾ ਗਿਆ। ਉਸ ਨੇ ਦੱਸਿਆ ਕਿ ਪਿਛਲੇ ਦਿਨੀਂ ਲੰਡਨ ਤੋਂ ਵਾਪਸ ਆਉਣ ''ਤੇ ਚੰਡੀਗੜ੍ਹ ਵਿਖੇ ਪ੍ਰਸਿੱਧ ਫ਼ਿਲਮੀ ਕਲਾਕਾਰ ਟਵਿੰਕਲ ਖੰਨਾ ਵੱਲੋਂ ਆਯੋਜਿਤ ਕੀਤੇ ਗਏ ਇਕ ਸੁਆਗਤੀ ਸਮਾਗਮ ''ਚ ਉਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਹਰਮਨਜੋਤ ਕੌਰ ਦੇ ਪਿਤਾ ਸੂਬਾ ਸਿੰਘ ਨੇ ਵੀ ਕਿਹਾ ਕਿ ਕੁੜੀਆਂ, ਮੁੰਡਿਆਂ ਤੋਂ ਕਿਸੀ ਵੀ ਗੱਲ ਤੋਂ ਵੀ ਘੱਟ ਨਹੀਂ ਹਨ।

Kulvinder Mahi

News Editor

Related News