ਮੈਲਬੌਰਨ 'ਚ ਸਜੇਗੀ ‘ਦੀਵਾਲੀ ਸੂਫ਼ੀ ਐਂਡ ਕੱਵਾਲੀ ਨਾਈਟ’; ਖ਼ਾਨ ਸਾਬ੍ਹ ਦੇ ਕੰਸਰਟ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਉਤਸ਼ਾਹ

Saturday, Oct 24, 2026 - 05:29 PM (IST)

ਮੈਲਬੌਰਨ 'ਚ ਸਜੇਗੀ ‘ਦੀਵਾਲੀ ਸੂਫ਼ੀ ਐਂਡ ਕੱਵਾਲੀ ਨਾਈਟ’; ਖ਼ਾਨ ਸਾਬ੍ਹ ਦੇ ਕੰਸਰਟ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਉਤਸ਼ਾਹ

ਮੈਲਬੌਰਨ (ਮਨਦੀਪ ਸਿੰਘ ਸੈਣੀ) - ਸੂਫ਼ੀ ਸੰਗੀਤ ਨੂੰ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਰੂਹ ਨੂੰ ਪ੍ਰਮਾਤਮਾ ਨਾਲ ਜੋੜਨ ਦਾ ਇੱਕ ਜ਼ਰੀਆ ਮੰਨਿਆ ਜਾਂਦਾ ਹੈ। ਇਸੇ ਰੂਹਾਨੀਅਤ ਤੇ ਸੰਗੀਤਕ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਖ਼ਾਨ ਸਾਬ੍ਹ ਮੈਲਬੌਰਨ ਵਿਖੇ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਲਈ ਤਿਆਰ ਹਨ। 

30 ਅਕਤੂਬਰ ਨੂੰ ਮੈਲਬੌਰਨ ਟਾਊਨ ਹਾਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਵਿਸ਼ੇਸ਼ 'ਦੀਵਾਲੀ ਸੂਫ਼ੀ ਐਂਡ ਕੱਵਾਲੀ ਨਾਈਟ' ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸੰਗੀਤ ਪ੍ਰੇਮੀਆਂ ਅਤੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 'ਕ੍ਰੀਏਟਿਵ ਇਵੈਂਟਸ' ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਪ੍ਰਬੰਧਕਾਂ ਨੇ ਭਰੋਸਾ ਜਤਾਇਆ ਹੈ ਕਿ ਜਦੋਂ ਖ਼ਾਨ ਸਾਬ੍ਹ ਸਟੇਜ 'ਤੇ ਆਉਣਗੇ ਤਾਂ ਮੈਲਬੌਰਨ ਟਾਊਨ ਹਾਲ ਦਾ ਹਰੇਕ ਕੋਨਾ ਸੂਫ਼ੀ ਰੰਗ ਵਿੱਚ ਰੰਗਿਆ ਨਜ਼ਰ ਆਵੇਗਾ ਅਤੇ ਇਹ ਸ਼ਾਮ ਇੱਕ ਇਤਿਹਾਸਕ ਸ਼ੋਅ ਵਜੋਂ ਯਾਦ ਰੱਖੀ ਜਾਵੇਗੀ।


author

cherry

Content Editor

Related News