''ਮਹਿਫਲ ਏ ਮੰਗਲ'' ''ਚ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਹੋਏ ਰੂਬਰੂ
Monday, Mar 28, 2022 - 10:55 AM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)-- ਬੀਤੇ ਦਿਨੀਂ ਮੈਲਬੌਰਨ ਵਿੱਚ ਸੁਪਰੀਮ ਹੋਮਜ਼ ਵੱਲੋਂ 'ਮਹਿਫਲ ਏ ਮੰਗਲ' ਨਾਂ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਤੋਂ ਆਸਟ੍ਰੇਲੀਆ ਫੇਰੀ 'ਤੇ ਆਏ ਮਸ਼ਹੂਰ ਪੰਜਾਬੀ ਗੀਤਕਾਰ ਮੰਗਲ ਹਠੂਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 'ਮੰਗਲ ਏ ਮਹਿਫ਼ਿਲ' ਪ੍ਰੋਗਰਾਮ ਦੀ ਸ਼ੁਰੂਆਤ ਮੈਲਬੌਰਨ ਦੀਆਂ ਨਾਮਵਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਹੋਈ। ਇਸ ਸਮਾਗਮ ਦੇ ਮੁੱਖ ਪ੍ਰਬੰਧਕ ਰਜਿੰਦਰ ਸ਼ਰਮਾ ਅਤੇ ਰੌਬਿਨ ਨੇ ਮੰਗਲ ਹਠੂਰ ਸਮੇਤ ਹਾਜ਼ਰ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਸਭ ਨੂੰ 'ਜੀ ਆਇਆਂ ਨੂੰ' ਆਖਿਆ।
ਪੜ੍ਹੋ ਇਹ ਅਹਿਮ ਖ਼ਬਰ -ਚੀਨ 'ਚ ਕੋਰੋਨਾ ਦੀ ਚੌਥੀ ਲਹਿਰ ਨੇ ਦਿੱਤੀ ਦਸਤਕ, ਸਭ ਤੋਂ ਵੱਡੇ ਸ਼ਹਿਰ 'ਚ ਮੁੜ ਲੱਗੀ 'ਤਾਲਾਬੰਦੀ'
ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਆਏ ਗੀਤਕਾਰ ਅਤੇ ਸਾਬਕਾ ਪੁਲਸ ਅਧਿਕਾਰੀ ਬਲਰਾਮ ਕੁਮਾਰ ਸ਼ਰਮਾ ਨੇ ਆਪਣੇ ਲਿਖੇ ਗੀਤਾਂ ਨਾਲ ਕੀਤੀ ਅਤੇ ਵਾਹ ਵਾਹ ਖੱਟੀ। ਇਸ ਤੋਂ ਉਪਰੰਤ ਮੰਗਲ ਹਠੂਰ ਨੇ 'ਪੰਜਾਬੀ ਸ਼ੇਰਾ', 'ਮੁੜਦੇ ਮੁੜਦੇ', 'ਕੋਕਾ', ਸਮੇਤ ਆਪਣੇ ਨਵੇਂ ਪੁਰਾਣੇ ਗੀਤ ਗਾ ਕੇ ਐਸਾ ਰੰਗ ਬੰਨ੍ਹਿਆ ਕਿ ਦਰਸ਼ਕ ਨੱਚਣ ਤੇ ਮਜਬੂਰ ਹੋ ਗਏ। ਸੁਪਰੀਮ ਹੋਮਜ਼ ਵੱਲੋਂ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਸੇਵਾ ਕਰਨ ਬਦਲੇ ਮੰਗਲ ਹਠੂਰ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਸਚਿਨ ਸ਼ਰਮਾ' ਲੱਕੀ ਜੋਸ਼ੀ, ਗੈਰੀ ਵਰਮਾ, ਬੱਲ ਸਿੰਘ, ਰਾਜਾ ਬੁੱਟਰ,ਅੰਜਨ ਕੁਮਾਰ ,ਵਿਕਾਸ ਵਿਜ , ਜਸਕਰਨ ਸਿੱਧੂ, ਸਿੰਘ ਸਭਾ ਸਪੋਰਟਸ ਕਲੱਬ ਮੈਲਬੋਰਨ ਦੇ ਅਹੁਦੇਦਾਰਾਂ ਸਮੇਤ ਕਈ ਪ੍ਰਸ਼ੰਸਕ ਹਾਜ਼ਰ ਸਨ।