ਪ੍ਰਸਿੱਧ ਫਿਟਨੈਸ ਇੰਫਲੂਸਰ ਦੀ ਮੌਤ, ਸਿਰ ''ਚ ਵੱਜੀ ਸੀ ਗੋਲੀ
Monday, Dec 23, 2024 - 05:13 PM (IST)
ਇੰਟਰਨੈਸ਼ਨਲ ਡੈਸਕ- ਪ੍ਰਸਿੱਧ ਫਿਟਨੈਸ ਇੰਫਲੂਸਰ ਮਿਗੁਏਲ ਐਂਜਲ ਐਗੁਇਲਰ ਦੀ ਕੈਲੀਫੋਰਨੀਆ ਦੇ ਲਾਸ ਏਂਜਲਸ ਵਿਚ ਡਕੈਤੀ ਦੌਰਾਨ ਸਿਰ ਵਿਚ ਗੋਲੀ ਲੱਗਣ ਤੋਂ 3 ਮਹੀਨਿਆਂ ਬਾਅਦ ਮੌਤ ਹੋ ਗਈ ਹੈ। ਉਹ 43 ਸਾਲ ਦੇ ਸਨ। ਸੋਸ਼ਲ ਮੀਡੀਆ ਸਟਾਰ ਮਿਗੁਏਲ ਦੇ 50,000 ਤੋਂ ਵੱਧ ਫਾਲੋਅਰਜ਼ ਸਨ। ਉਨ੍ਹਾਂ ਦੇ ਫਿਟਨੈਸ ਬ੍ਰਾਂਡ, ਸੈਲਫ ਮੇਡ ਟ੍ਰੇਨਿੰਗ ਫੈਸਿਲਿਟੀ ਨੇ ਇੰਸਟਾਗ੍ਰਾਮ ਪੋਸਟ ਵਿੱਚ ਮਿਗੁਏਲ ਦੇ ਦੇਹਾਂਤ ਦੀ ਦੁਖਦਾਈ ਖਬਰ ਸਾਂਝੀ ਕੀਤੀ।
ਇਹ ਵੀ ਪੜ੍ਹੋ: ਟਰੇਨ 'ਚ ਸੁੱਤੀ ਔਰਤ ਨੂੰ ਪਹਿਲਾਂ ਲਾਈ ਅੱਗ, ਫਿਰ ਬੈਠ ਕੇ ਵੇਖਦਾ ਰਿਹਾ, ਘਟਨਾ ਨਾਲ ਦਹਿਲਿਆ ਅਮਰੀਕਾ
ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਸੀ, "ਸਾਨੂੰ ਸਾਡੇ ਸੰਸਥਾਪਕ ਅਤੇ ਸੀਈਓ ਮਿਗੁਏਲ ਐਂਜਲ ਐਗੁਇਲਰ ਦੇ ਦੇਹਾਂਤ ਦੀ ਘੋਸ਼ਣਾ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ। 13 ਸਤੰਬਰ 2024 ਨੂੰ ਵਾਪਰੀ ਦੁਖਦਾਈ ਘਟਨਾ ਬਾਅਦ 3 ਮਹੀਨਿਆਂ ਤੱਕ ਲੰਬੀ ਲੜਾਈ ਮਗਰੋਂ ਮਿਗੁਏਲ ਦਾ 21 ਦਸੰਬਰ 2024 ਨੂੰ ਦਿਹਾਂਦ ਹੋ ਗਿਆ।" ਇੱਥੇ ਦੱਸ ਦੇਈਏ ਕਿ ਐਗੁਇਲਰ ਨੂੰ 13 ਸਤੰਬਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਦੋਂ 4 ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਦੇ ਘਰ ਵਿੱਚ ਲੁੱਟ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ: ਵੱਡੀ ਖਬਰ: ਕ੍ਰਿਸਮਸ ਚੈਰਿਟੀ ਸਮਾਗਮ ਦੌਰਾਨ ਮਚੀ ਭਾਜੜ, 32 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8