ਨੇਪਾਲ : ਹੈਲੀਕਾਪਟਰ ਹਾਦਸੇ ''ਚ ਮਾਰੇ ਗਏ ਪਰਿਵਾਰ ਨੇ ਭਾਰਤ ''ਚ ਤਾਜ ਮਹਿਲ ਦਾ ਕੀਤਾ ਸੀ ਦੌਰਾ
Wednesday, Jul 12, 2023 - 01:21 PM (IST)
ਕਾਠਮੰਡੂ (ਪੀ.ਟੀ.ਆਈ.) ਨੇਪਾਲ ਵਿੱਚ ਮੰਗਲਵਾਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਜਹਾਜ਼ 'ਚ ਸਵਾਰ ਸਾਰੇ 6 ਯਾਤਰੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਪੰਜ ਯਾਤਰੀ ਮੈਕਸੀਕੋ ਦੇ ਵਸਨੀਕ ਸਨ, ਜੋ ਇੱਕੋ ਪਰਿਵਾਰ ਨਾਲ ਸਬੰਧਤ ਸਨ। ਹਾਦਸੇ ਵਿੱਚ ਮਾਰੇ ਗਏ ਸਾਰੇ ਪੰਜ ਮੈਕਸੀਕਨ ਨਾਗਰਿਕ ਨੇਪਾਲ ਜਾਣ ਤੋਂ ਪਹਿਲਾਂ ਭਾਰਤ ਆਏ ਸਨ।
ਮੈਕਸੀਕੋ ਦਾ ਰਹਿਣ ਵਾਲਾ ਸੀ ਪਰਿਵਾਰ
ਤੁਹਾਨੂੰ ਦੱਸ ਦੇਈਏ ਕਿ ਮਨੰਗ ਏਅਰ ਹੈਲੀਕਾਪਟਰ 9N-AMV ਨੇ ਮੰਗਲਵਾਰ ਸਵੇਰੇ 10:04 ਵਜੇ ਸੋਲੁਖੁੰਬੂ ਜ਼ਿਲੇ ਦੇ ਸੁਰਕੇ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ 12,000 ਫੁੱਟ ਤੋਂ ਵੱਧ ਦੀ ਉਚਾਈ 'ਤੇ 10:13 ਵਜੇ ਅਚਾਨਕ ਸੰਪਰਕ ਟੁੱਟ ਗਿਆ। ਇਹ ਫਿਰ ਸੋਲੁਖੁੰਬੂ ਜ਼ਿਲੇ ਦੇ ਲਿਖੁਪੀਕੇ ਦੇ ਲਮਜੁਰਾ ਖੇਤਰ 'ਚ ਹਾਦਸਾਗ੍ਰਸਤ ਹੋ ਗਿਆ। ਮ੍ਰਿਤਕ ਪਾਇਲਟ ਦੀ ਪਛਾਣ ਨੇਪਾਲੀ ਨਾਗਰਿਕ ਕੈਪਟਨ ਸੀਬੀ ਗੁਰੂੰਗ ਵਜੋਂ ਹੋਈ ਹੈ। ਹਾਦਸੇ 'ਚ ਮਾਰੇ ਗਏ ਪੰਜ ਯਾਤਰੀਆਂ ਦੀ ਪਛਾਣ ਫਰਨਾਂਡੋ ਸਿਫਿਊਐਂਟੇਸ (95), ਅਬ੍ਰਿਲ ਸਿਫਿਊਐਂਟੇਸ ਗੋਂਜ਼ਾਲੇਜ਼ (72), ਲੂਜ਼ ਗੋਂਜ਼ਾਲੇਜ਼ ਓਲਾਸੀਓ (65), ਮਾਰੀਆ ਜੋਸ ਸਿਫਿਊਐਂਟਸ (52) ਅਤੇ ਇਸਮਾਈਲ ਰਿੰਕਨ (98) ਵਜੋਂ ਹੋਈ ਹੈ। ਇਹ ਸਾਰੇ ਮੈਕਸੀਕੋ ਤੋਂ ਨੇਪਾਲ ਘੁੰਮਣ ਆਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਸਬੰਧੀ ਨਵੇਂ ਸੰਭਾਵਿਤ ਜ਼ੋਖਮਾਂ ਦੀ ਦਿੱਤੀ ਚੇਤਾਵਨੀ
ਨੇਪਾਲ ਸਰਕਾਰ ਨੇ ਜਾਂਚ ਕਰਵਾਉਣ ਦਾ ਕੀਤਾ ਐਲਾਨ
ਜਾਣਕਾਰੀ ਮੁਤਾਬਕ ਮੈਕਸੀਕਨ ਪਰਿਵਾਰ ਨੇਪਾਲ ਤੋਂ ਪਹਿਲਾਂ ਭਾਰਤ ਆਇਆ ਸੀ। 5 ਜੁਲਾਈ ਨੂੰ ਅਬ੍ਰਿਲ ਸਿਫੂਏਂਟਸ ਗੋਂਜ਼ਾਲੇਜ਼ ਨੇ ਸੋਸ਼ਲ ਮੀਡੀਆ 'ਤੇ ਤਾਜ ਮਹਿਲ ਦੇ ਸਾਹਮਣੇ ਕਲਿੱਕ ਕੀਤੀ ਆਪਣੀ ਇਕ ਫੋਟੋ ਪੋਸਟ ਕੀਤੀ। ਭਾਰਤ ਵਿੱਚ ਮੈਕਸੀਕੋ ਦੇ ਰਾਜਦੂਤ ਫੈਡਰਿਕੋ ਸਲਾਸ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਮੈਂਬਰ ਮੂਲ ਰੂਪ ਵਿੱਚ ਨਿਊਵੋ ਲਿਓਨ ਦੇ ਰਹਿਣ ਵਾਲੇ ਸਨ। ਇਸ ਦੌਰਾਨ ਨੇਪਾਲ ਦੀ ਸਿਵਲ ਐਵੀਏਸ਼ਨ ਅਥਾਰਟੀ (CAAN) ਦੇ ਸੂਚਨਾ ਅਧਿਕਾਰੀ ਗਿਆਨੇਂਦਰ ਭੁੱਲ ਨੇ ਕਿਹਾ ਕਿ ਲਾਸ਼ਾਂ ਨੂੰ ਹਵਾਈ ਜਹਾਜ਼ ਰਾਹੀਂ ਕਾਠਮੰਡੂ ਲਿਜਾਇਆ ਗਿਆ ਅਤੇ ਪੋਸਟਮਾਰਟਮ ਲਈ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿੱਚ ਰੱਖਿਆ ਗਿਆ। ਨੇਪਾਲ ਦੇ ਸੱਭਿਆਚਾਰ, ਸੈਰ-ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਦਾਨ ਕਿਰਤੀ ਨੇ ਐਲਾਨ ਕੀਤਾ ਕਿ ਸਰਕਾਰ ਇਸ ਘਟਨਾ ਦੀ ਜਾਂਚ ਕਰੇਗੀ। ਮਨੰਗ ਏਅਰ ਦੇ ਡਾਇਰੈਕਟਰ ਮੁਕਤੀ ਪਾਂਡੇ ਨੇ ਕਿਹਾ ਕਿ ਸਾਰੇ ਮ੍ਰਿਤਕ ਯਾਤਰੀ ਇੱਕ ਹੀ ਮੈਕਸੀਕਨ ਪਰਿਵਾਰ ਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।