ਆਸਮਾਨੀ ਬਿਜਲੀ ਡਿੱਗਣ ਕਾਰਨ ਗਈ ਲੜਕੀ ਦੀ ਜਾਨ, ਪਰਿਵਾਰ ਨੇ ਕਿਹਾ- ਸਾਡਾ ਸਭ ਕੁਝ ਤਬਾਹ ਹੋ ਗਿਆ

11/26/2017 4:12:50 PM

ਮੈਲਬੌਰਨ (ਏਜੰਸੀ)— ਮੈਲਬੌਰਨ 'ਚ ਆਸਮਾਨੀ ਬਿਜਲੀ ਕਾਰਨ 20 ਸਾਲਾ ਲੜਕੀ ਦੀ ਮੌਤ ਹੋ ਗਈ। ਉਸ ਦੀ ਮੌਤ ਕਾਰਨ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਲੌਰੇਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਸਭ ਕੁਝ ਤਬਾਹ ਹੋ ਗਿਆ। ਸਾਡੀ ਬੱਚੀ ਨੂੰ ਬਹੁਤ ਬੁਰੀ ਮੌਤ ਮਿਲੀ। ਲੌਰੇਨੇ ਦੀ ਚਚੇਰੀ ਭੈਣ ਨੇ ਰੋਂਦੇ ਹੋਏ ਕਿਹਾ ਕਿ ਲੌਰੇਨ ਬਹੁਤ ਹੀ ਪਿਆਰ ਸੀ ਅਤੇ ਉਸ ਦਾ ਦਿਲ ਬਹੁਤ ਵੱਡਾ ਸੀ। ਉਸ ਨੇ ਹਮੇਸ਼ਾ ਸਭ ਕੁਝ ਚੰਗਾ ਕੀਤਾ ਅਤੇ ਚੰਗਾ ਦੇਖਿਆ। ਉਹ ਇਕ ਵਿਲੱਖਣ ਸ਼ਖਸੀਅਤ ਸੀ। ਉਸ ਦੇ ਚਿਹਰੇ 'ਤੇ ਹਰ ਸਮੇਂ ਮੁਸਕਰਾਹਟ ਰਹਿੰਦੀ ਸੀ। ਲੌਰੇਨ ਨੇ 5 ਸਾਲ ਰੀਅਲ ਅਸਟੇਟ ਇੰਡਸਟਰੀ ਵਿਚ ਬਿਤਾਏ। ਉਹ ਫੋਟੋਗ੍ਰਾਫੀ, ਸੰਗੀਤ ਅਤੇ ਵੀਡੀਓ ਗੇਮਜ਼ ਦੀ ਸ਼ੌਕੀਨ ਸੀ ਅਤੇ ਉਸ ਨੂੰ ਜਾਨਵਰਾਂ ਨਾਲ ਡੂੰਘਾ ਲਗਾਅ ਸੀ। 


ਲੌਰੇਨ ਬਰਾਊਨਲੀ ਨਾਂ ਦੀ 20 ਸਾਲਾ ਲੜਕੀ 'ਤੇ ਬੀਤੇ ਸ਼ੁੱਕਰਵਾਰ ਨੂੰ ਉੱਤਰੀ-ਪੱਛਮੀ ਮੈਲਬੌਰਨ ਦੇ ਕਰਿਨਸਾਈਡ ਪਾਰਕ 'ਚ ਆਸਮਾਨੀ ਬਿਜਲੀ ਆ ਡਿੱਗੀ, ਜਿਸ ਕਾਰਨ ਉਸ ਦੀਆਂ ਲੱਤਾਂ ਗੰਭੀਰ ਰੂਪ ਨਾਲ ਝੁਲਸ ਗਈਆਂ। ਲੌਰੇਨ ਆਪਣੇ ਪ੍ਰੇਮੀ ਨਾਲ ਰਾਤ ਦੇ ਭੋਜਨ ਲਈ ਕਰਿਨਸਾਈਡ ਪਾਰਕ ਗਈ ਸੀ। ਦੋਹਾਂ ਨੇ ਕਰਿਨਸਾਈਡ ਪਾਰਕ ਜਾਣ ਦਾ ਫੈਸਲਾ ਕੀਤਾ ਸੀ। ਜੋੜਾ ਰੀਅਰ ਅਸਟੇਟ ਏਜੰਸੀ 'ਚ ਕੰਮ ਕਰਦਾ ਸੀ। ਉਹ ਦੋਵੇਂ ਆਪਣੀ ਕਾਰ 'ਚੋਂ ਬਾਹਰ ਨਿਕਲ ਕੇ ਇਕ ਦਰੱਖਤ ਹੇਠਾਂ ਖੜ੍ਹੇ ਸਨ, ਕਿ ਅਚਾਨਕ ਆਸਮਾਨੀ ਬਿਜਲੀ ਉਨ੍ਹਾਂ 'ਤੇ ਆ ਡਿੱਗੀ। ਲੌਰੇਨ ਦੇ ਪ੍ਰੇਮੀ ਬੀਨ ਹੋਲੋ ਨੂੰ ਤੁਰੰਤ ਦਿਲ ਦਾ ਦੌਰਾ ਪੈ ਗਿਆ ਅਤੇ ਲੌਰੇਨ ਦੀਆਂ ਲੱਤਾਂ ਝੁਲਸ ਗਈਆਂ। ਲੌਰੇਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਜਦਕਿ ਉਸ ਦੇ ਪ੍ਰੇਮੀ ਦੀ ਹਾਲਤ ਸਥਿਰ ਬਣੀ ਹੋਈ ਹੈ।


Related News