ਕੋਵਿਡ-19 ਨਾਲ ਜੂਝ ਰਹੇ ਲੋਕਾਂ ਨੂੰ ਨਕਲੀ ਸਾਮਾਨ ਵੇਚ ਅਪਰਾਧਿਕ ਤੱਤ ਭਰ ਰਹੇ ਨੇ ਜੇਬਾਂ

07/09/2020 9:24:45 PM

ਨਿਊਯਾਰਕ (ਏ. ਐੱਨ. ਆਈ.)- ਦੁਨੀਆਭਰ ’ਚ ਕਈ ਅਪਰਾਧਿਕ ਤੱਤ ਕੋਵਿਡ-19 ਦੇ ਬਹਾਨੇ ਨਕਲੀ ਸਾਮਾਨ ਵੇਚ ਕੇ ਜੇਬਾਂ ਭਰਨ ਦਾ ਕੰਮ ਕਰ ਰਹੀਆਂ ਹਨ। ਕੋਵਿਡ-19 ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਇਕ ਤਾਜ਼ਾ ਰਿਪੋਰਟ ਨਾਲ ਇਹ ਖੁਲਾਸਾ ਹੋਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੁਨੀਆ ਭਰ ’ਚ ਕੋਡਿਵ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਜਿਵੇਂ-ਜਿਵੇਂ ਮੈਡੀਕਲ ਯੰਤਰਾਂ ਦੀ ਮੰਗ ਵਧੀ ਹੈ ਉਵੇਂ-ਉਵੇਂ ਇਨ੍ਹਾਂ ਨੂੰ ਲੈ ਕੇ ਹੋਣ ਵਾਲੀ ਧੋਖਾਦੇਹੀ ਦੇ ਵੀ ਮਾਮਲੇ ਵਧੇ ਹਨ।

ਯੂ. ਐੱਨ. ਆਫਿਸ ਆਫ ਡਰੱਗਸ ਐਂਡ ਕ੍ਰਾਈਮ ਦੀ ਕਾਰਜ਼ਕਾਰੀ ਨਿਰਦੇਸ਼ਕ ਘਾਡਾ ਵੇਲੀ ਨੇ ਉਨ੍ਹਾਂ ਲੋਕਾਂ ’ਤੇ ਨਿਸ਼ਾਨਾ ਸਾਧਿਆ ਹੈ ਜੋ ਇਸ ਤਰ੍ਹਾਂ ਦਾ ਗੰਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਪਰਾਧਿਕ ਤੱਤ ਕੋਵਿਡ-19 ਮਹਾਮਾਰੀ ਤੋਂ ਪੈਦਾ ਸਥਿਤੀ ਦਾ ਗੈਰ-ਵਾਜ਼ਿਬ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਲੋਕਾਂ ਦੀ ਸਿਹਤ ਅਤੇ ਜ਼ਿੰਦਗੀਆਂ ਖਤਰੇ ’ਚ ਪੈ ਰਹੀਆਂ ਹਨ।

ਜਰਮਨੀ ’ਚ ਡੇਢ ਕਰੋੜ ਯੂਰੋ ਦਾ ਘਪਲਾ
ਰਿਪੋਰਟ ’ਚ ਕਿਹਾ ਗਿਆ ਹੈ ਕਿ ਜਰਮਨੀ ਦੇ ਸਿਹਤ ਅਧਿਕਾਰੀਆਂ ਨੇ ਡੇਢ ਕਰੋੜ ਯੂਰੋ ਦਾ ਘਪਲਾ ਕੀਤਾ ਹੈ। ਜਰਮਨੀ ਨੇ ਫੇਸ ਮਾਸਕ ਖਰੀਦਣ ਦਾ ਇਕ ਠੇਕਾ ਸਵੀਟਜ਼ਰਲੈਂਡ ਅਤੇ ਜਰਮਨੀ ਦੀਆਂ ਦੋ ਕੰਪਨੀਆਂ ਨੂੰ ਦਿੱਤਾ ਸੀ। ਬਾਅਦ ’ਚ ਪਤਾ ਲੱਗਾ ਕਿ ਇਹ ਠੇਕਾ ਇਕ ਅਜਿਹੀ ਫਰਜ਼ੀ ਵੈੱਬਸਾਈਟ ਰਾਹੀਂ ਲਿਆ ਗਿਆ ਜੋ ਸਪੇਨ ਦੀ ਇਕ ਕੰਪਨੀ ਦੀ ਨਕਲ ਕਰ ਕੇ ਬਣਾਈ ਗਈ ਸੀ।

ਵੈਕਸੀਨ ਦੀ ਵੀ ਹੋ ਸਕਦੀ ਹੈ ਸਮੱਗਲਿੰਗ
ਖਰੀਦਾਰਾਂ ਨੂੰ ਮੂਰਖ ਬਣਾਉਣ ਲਈ ਕਾਰਪੋਰੇਟ ਵੈੱਬਸਾਈਟਾਂ ਦੀ ਨਕਲ ਤਿਆਰ ਕਰਨ ਦੇ ਵੀ ਬਹੁਤ ਮਾਮਲੇ ਦਰਜ ਕੀਤੇ ਗਏ ਹਨ। ਰਿਪੋਰਟ ’ਚ ਇਸ ਗੱਲ ਦਾ ਸ਼ੰਕਾ ਪ੍ਰਗਟਾਈ ਗਈ ਹੈ ਕਿ ਜੋ ਲੋਕ ਅਦਜੇ ਨਕਲੀ ਸਾਮਾਨ ਵੇਚਕੇ ਲਾਭ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਇਸਦੀ ਵੈਕਸੀਨ ਬਣ ਜਾਣ ਤੋਂ ਬਾਅਦ ਉਸਦੀ ਸਮੱਗਲਿੰਗ ਵੀ ਕਰ ਸਕਦੇ ਹਨ।


Baljit Singh

Content Editor

Related News