ਬਿਜਲੀ ਬਿੱਲਾਂ ਦਾ ਭੁਗਤਾਨ ਨਾ ਹੋ ਸਕਣ ਕਾਰਨ ਕਾਬੁਲ ’ਤੇ ਮੰਡਰਾਇਆ ਬਲੈਕਆਊਟ ਦਾ ਖ਼ਤਰਾ

Tuesday, Oct 05, 2021 - 09:24 AM (IST)

ਬਿਜਲੀ ਬਿੱਲਾਂ ਦਾ ਭੁਗਤਾਨ ਨਾ ਹੋ ਸਕਣ ਕਾਰਨ ਕਾਬੁਲ ’ਤੇ ਮੰਡਰਾਇਆ ਬਲੈਕਆਊਟ ਦਾ ਖ਼ਤਰਾ

ਕਾਬੁਲ - ਅਫ਼ਗਾਨਿਸਤਾਨ ਵਿਚ ਠੰਡ ਦੇ ਮੌਸਮ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਕਾਬੁਲ ਨਵੇਂ ਤਾਲਿਬਾਨ ਸ਼ਾਸਕਾਂ ਵਲੋਂ ਮੱਧ ਏਸ਼ੀਆਈ ਬਿਜਲੀ ਸਪਲਾਈਕਰਤਾ ਦੇ ਬਕਾਏ ਦਾ ਭੁਗਤਾਨ ਨਾ ਕਰਨ ਕਾਰਨ ਹਨੇਰੇ ਵਿਚ ਡੁੱਬ ਸਕਦੀ ਹੈ। ਅਫ਼ਗਾਨਿਸਤਾਨ ਵਿਚ ਰਾਸ਼ਟਰੀ ਬਿਜਲੀ ਗ੍ਰਿਡ ਦੀ ਕਮੀ ਹੈ ਅਤੇ ਉਹ ਲਗਭਗ ਪੂਰੀ ਤਰ੍ਹਾਂ ਨਾਲ ਉਜਬੇਕਿਸਤਾਨ, ਤਾਜਿਕਿਸਤਾਨ ਅਤੇ ਤੁਰਕਮੇਨਿਸਤਾਨ ਵਰਗੇ ਗੁਆਂਢੀ ਦੇਸ਼ਾਂ ਤੋਂ ਦਰਾਮਦ ਬਿਜਲੀ ’ਤੇ ਨਿਰਭਰ ਹੈ। ਇਨ੍ਹਾਂ ਦੇਸ਼ਾਂ ਤੋਂ ਲੋੜ ਦੀ ਲਗਭਗ ਅੱਧੀ ਬਿਜਲੀ ਦਰਾਮਦ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਤਾਲਿਬਾਨ ਹਕੂਮਤ ਦੀ ਮਾਰ, ਧੀ ਦੇ ਇਲਾਜ ਲਈ ਅਫ਼ਗਾਨ ਔਰਤ ਨੇ 25 ਹਜ਼ਾਰ 'ਚ ਵੇਚਿਆ ਡੇਢ ਸਾਲਾ ਪੁੱਤਰ

ਇਕ ਰਿਪੋਰਟ ਮੁਤਾਬਕ ਦਾਊਦ ਨੂਰਜਈ, ਜਿਨ੍ਹਾਂ ਨੇ ਦੇਸ਼ ਦੇ ਸੂਬੇ ਬਿਜਲੀ ਅਥਾਰਿਟੀ ਦਿ ਅਫ਼ਗਾਨਿਸਤਾਨ ਬ੍ਰੇਸ਼ਨਾ ਸ਼ੇਰਕਟ (ਡੀ. ਏ. ਬੀ. ਐੱਸ.) ਦੇ ਮੁੱਖ ਕਾਰਜਕਾਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਨੇ ਚਿਤਾਵਨੀ ਦਿੱਤੀ ਕਿ ਸਥਿਤੀ ਮਨੁੱਖੀ ਬਿਪਦਾ ਦਾ ਕਾਰਨ ਬਣ ਸਕਦੀ ਹੈ। 15 ਅਗਸਤ ਨੂੰ ਤਾਲਿਬਾਨ ਦੇ ਕਬਜ਼ੇ ਦੇ ਲਗਭਗ 2 ਹਫ਼ਤੇ ਬਾਅਦ ਨੂਰਜਈ ਨੇ ਅਸਤੀਫਾ ਦੇ ਦਿੱਤਾ ਸੀ। ਨੂਰਜਈ ਨੇ ਕਿਹਾ ਕਿ ਬਿਜਲੀ ਦੀ ਕਮੀ ਨਾਲ ਸਥਿਤੀ ਦੇਸ਼ਭਰ ਵਿਚ ਵਿਗੜੇਗੀ, ਖਾਸ ਤੌਰ ’ਤੇ ਕਾਬੁਲ ਵਿਚ ਬਲੈਕਆਊਟ ਹੋਵੇਗਾ। ਇਸ ਸਾਲ ਦੇ ਸੋਕੇ ਨਾਲ ਵੀ ਘਰੇਲੂ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ।

ਇਹ ਵੀ ਪੜ੍ਹੋ : ਪਾਕਿ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, 7 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News