ਪੁਤਿਨ ਨੇ ਧੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦੇਣ ਨੂੰ ਲੈ ਕੇ ਬੋਲਿਆ ਝੂਠ, ਸੱਚ ਆਇਆ ਸਾਹਮਣੇ

Wednesday, Aug 12, 2020 - 03:29 PM (IST)

ਪੁਤਿਨ ਨੇ ਧੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦੇਣ ਨੂੰ ਲੈ ਕੇ ਬੋਲਿਆ ਝੂਠ, ਸੱਚ ਆਇਆ ਸਾਹਮਣੇ

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵੱਲੋਂ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਨੂੰ ਲੈ ਕੇ ਕੀਤੇ ਗਏ ਦਾਅਵਿਆਂ 'ਤੇ ਸਿਰਫ਼ 24 ਘੰਟਿਆਂ ਦੇ ਅੰਦਰ ਹੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਪੁਤਿਨ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੇਸ਼ ਨੇ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ 'Sputnik V' ਬਣਾ ਲਈ ਹੈ ਅਤੇ ਉਨ੍ਹਾਂ ਦੀ ਇਕ ਧੀ ਨੂੰ ਵੀ ਇਸ ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ। ਪੁਤਿਨ ਦੇ ਇਸ ਦਾਅਵੇ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਲੱਗੀ, ਜਿਸ ਵਿਚ PPE ਕਿੱਟ ਪਹਿਨੇ ਇਕ ਸਿਹਤ ਕਰਮੀ ਇਕ ਕੁੜੀ ਦਾ ਚੈਕਅੱਪ ਕਰਦੇ ਹੋਏ ਵਿਖਾਈ ਦੇ ਰਿਹਾ ਹੈ।'

ਇਹ ਵੀ ਪੜ੍ਹੋ:  WHO ਦੀ ਚਿਤਾਵਨੀ, ਰੂਸ ਕੋਰੋਨਾ ਵੈਕਸੀਨ ਦੇ ਮਾਮਲੇ 'ਚ ਨਾ ਕਰੇ ਜਲਦਬਾਜ਼ੀ, ਹੋ ਸਕਦੈ ਖ਼ਤਰਨਾਕ


ਵੀਡੀਓ ਵਿਚ ਵੇਖਿਆ ਗਿਆ ਕਿ ਕਿਸੇ ਕੁੜੀ ਨੂੰ ਕੋਈ ਕੋਰੋਨਾ ਇੰਜੈਕਸ਼ਨ ਦੇਣ ਦੀ ਤਿਆਰੀ ਚੱਲ ਰਹੀ ਹੈ। ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਕੁੜੀ ਵਲਾਦਿਮੀਰ ਪੁਤਿਨ ਦੀ ਧੀ ਹੈ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਡੋਜ਼ ਦਿੱਤਾ ਜਾ ਰਹੀ ਹੈ ਪਰ 24 ਘੰਟਿਆਂ ਦੌਰਾਨ ਹੀ ਪੁਤਿਨ ਦੇ ਦਾਅਵਿਆਂ ਅਤੇ ਇਸ ਵੀਡੀਓ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ। ਇਕ ਟੀਵੀ ਚੈਨਲ ਦੀ ਫੈਕਟ ਚੈੱਕ ਰਿਪੋਰਟ ਅਨੁਸਾਰ ਇਸ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ ਕਿ ਇਸ ਵਿਚ ਟੀਕਾ ਲਗਵਾਉਣ ਵਾਲੀ ਕੁੜੀ ਪੁਤਿਨ ਦੀ ਧੀ ਹੈ।

ਇਹ ਵੀ ਪੜ੍ਹੋ: ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਦਾਅਵਾ: ਕੋਰੋਨਾ ਦੀ ਪਹਿਲੀ ਵੈਕਸੀਨ ਹੋਈ ਤਿਆਰ, ਧੀ ਨੂੰ ਵੀ ਦਿੱਤੀ ਡੋਜ਼

ਮੀਡੀਆ ਰਿਪੋਰਟ ਅਨੁਸਾਰ ਇਹ ਕੁੜੀ ਪੁਤਿਨ ਦੀ ਧੀ ਨਹੀਂ ਸਗੋਂ ਰੂਸ ਵਿਚ ਕੋਰੋਨਾ ਵੈਕਸੀਨ ਟ੍ਰਾਇਲ ਲਈ ਚੁਣੀ ਗਈ ਇਕ ਵਾਲੰਟੀਅਰ ਹੈ। ਰੂਸ ਦੇ ਵੈਕਸੀਨ ਬਣਾਉਣ ਦੇ ਐਲਾਨ ਦੇ ਬਾਅਦ ਤੋਂ ਇਸ ਵੀਡੀਓ ਨੂੰ ਗਲਤ ਦਾਅਵੇ ਨਾਲ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ। ਟਵਿਟਰ 'ਤੇ ਵੀ ਇਹ ਵੀਡੀਓ ਜੰਮ ਕੇ ਵਾਇਰਲ ਹੋ ਰਹੀ ਹੈ। ਫੈਕਟ ਚੈੱਕ ਰਿਪੋਰਟ ਅਨੁਸਾਰ ਵੀਡੀਓ ਨੂੰ ਇਨ-ਵਿਡ ਟੂਲ ਦੀ ਮਦਦ ਨਾਲ ਰਿਵਰਸ ਸਰਚ ਕਰਣ 'ਤੇ ਵੀਡੀਓ ਅਤੇ ਇਸ ਨਾਲ ਜੁੜੀਆਂ ਤਸਵੀਰਾਂ ਕਈ ਰਸ਼ੀਅਨ ਵੈੱਬਸਾਈਟਸ 'ਤੇ ਮਿਲੀਆਂ। ਰਸ਼ੀਅਨ ਫੋਟੋ ਬੈਂਕ ‘Visualrian.ru’ 'ਤੇ ਇਸ ਕੁੜੀ ਦੀ ਕੁੱਝ ਹੋਰ ਤਸਵੀਰਾਂ ਵੀ ਮਿਲੀਆਂ।

PunjabKesari

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: 13 ਅਗਸਤ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾ
 

ਕੌਣ ਹੈ ਵੀਡੀਓ ਵਿਚ ਵਿਖਾਈ ਦੇ ਰਹੀ ਕੁੜੀ
‘Visualrian’ ਮੁਤਾਬਕ ਇਸ ਕੁੜੀ ਦਾ ਨਾਮ ਨਟਾਲਿਆ ਹੈ ਜੋ 13 ਜੁਲਾਈ ਨੂੰ ਮਾਸਕੋ ਦੇ ਬਰਡੇਂਕੋ ਮਿਲਿਟਰੀ ਹਸਪਤਾਲ ਵਿਚ ਕੋਰੋਨਾ ਵੈਕਸੀਨ ਟ੍ਰਾਇਲ ਵਿਚ ਇਕ ਵਾਲੰਟੀਅਰ ਦੇ ਤੌਰ 'ਤੇ ਸ਼ਾਮਲ ਹੋਈ। ਇਸ ਤੋਂ ਪਹਿਲਾਂ 26 ਜੂਨ ਨੂੰ ਇਕ ਰਸ਼ੀਅਨ ਨਿਊਜ਼ ਵੈੱਬਸਾਈਟ ਵਿਚ ਪ੍ਰਕਾਸ਼ਿਤ ਇਕ ਆਰਟੀਕਲ ਵਿਚ ਵੀ ਨਟਾਲੀਆ ਦੀ ਤਸਵੀਰ ਅਤੇ ਵੀਡੀਓ ਮੌਜੂਦ ਹੈ। ਵੀਡੀਓ ਵਿਚ ਵਿਖਾਈ ਦੇ ਰਹੀ ਕੁੜੀ ਨਟਾਲੀਆ ਮਿਲਿਟਰੀ ਡਾਕਟਰ ਬਨਣ ਦੀ ਤਿਆਰੀ ਕਰ ਰਹੀ ਹੈ।

ਰਸ਼ੀਅਨ ਟੇਲੀਵਿਜ਼ਨ ਨੈੱਟਵਰਕ ‘RT’ ਮੁਤਾਬਕ ਨਟਾਲੀਆ ਉਨ੍ਹਾਂ 20 ਲੋਕਾਂ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ ਵੈਕਸੀਨ ਦਾ ਦੂਜਾ ਕੰਪੋਨੈਂਟ ਦਿੱਤਾ ਗਿਆ ਸੀ। ਇਸ ਵੈਕਸੀਨ ਨੂੰ ਮਾਸਕੋ ਦੇ ਗਾਮੇਲਿਆ ਰਿਸਰਚ ਇੰਸਟੀਚਿਊਟ ਨੇ ਰੂਸ ਦੇ ਰੱਖਿਆ ਮੰਤਰਾਲਾ ਨਾਲ ਮਿਲ ਕੇ ਬਣਾਇਆ ਹੈ। ਪੁਤਿਨ ਦੀਆਂ ਧੀਆਂ ਦਾ ਨਾਮ ਮਾਰੀਆ ਪੁਤੀਨ ਅਤੇ ਕੈਟਰੀਨ ਟਿਖੋਨੋਵਾ ਹੈ। ਦੋਵਾਂ ਕੁੜੀਆਂ ਦੀਆਂ ਤਸਵੀਰਾਂ ਨੂੰ ਵੇਖ ਕੇ ਵੀ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਵੀਡੀਓ ਵਿਚ ਵਿਖਾਈ ਦੇ ਰਹੀ ਕੁੜੀ ਪੁਤਿਨ ਦੀ ਧੀ ਨਹੀਂ ਹੈ। ਫੈਕਟ ਚੈੱਕ ਵਿਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਵੀਡੀਓ ਵਿਚ ਵਿਖਾਈ ਦੇ ਰਹੀ ਕੁੜੀ ਪੁਤੀਨ ਦੀ ਧੀ ਨਹੀਂ ਸਗੋਂ ਨਟਾਲੀਆ ਨਾਮ ਦੀ ਵਾਲੰਟੀਅਰ ਹੀ ਹੈ।

ਇਹ ਵੀ ਪੜ੍ਹੋ: PM ਮੋਦੀ ਕੱਲ ਲਾਂਚ ਕਰਨਗੇ TAX ਨਾਲ ਜੁੜੀ ਨਵੀਂ ਯੋਜਨਾ, ਈਮਾਨਦਾਰ ਟੈਕਸਦਾਤਾਵਾਂ ਲਈ ਹੈ ਖ਼ਾਸ


author

cherry

Content Editor

Related News