'ਕੋਵਿਡ-19 ਨਾਲ ਸੰਬੰਧਿਤ ਪੋਸਟਾਂ ਨੂੰ ਨਹੀਂ ਹਟਾਏਗਾ ਫੇਸਬੁੱਕ'

Thursday, May 27, 2021 - 08:12 PM (IST)

ਵਾਸ਼ਿੰਗਟਨ-ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ ਸੋਸ਼ਲ ਨੈੱਟਵਰਕ 'ਤੇ ਕੋਰੋਨਾ ਵਾਇਰਸ ਦੀ ਸ਼ੁਰੂਆਤੀ ਜਾਂਚ ਅਤੇ ਜਨਤਕ ਸਿਹਤ ਮਾਹਿਰਾਂ ਦੇ ਸਲਾਹ-ਮਸ਼ਵਰੇ ਤੋਂ ਬਾਅਦ ਅਸੀਂ ਆਪਣੇ ਪਲੇਟਫਾਰਮ ਤੋਂ ਉਨ੍ਹਾਂ ਪੋਸਟ ਨੂੰ ਨਹੀਂ ਹਟਾਉਣ ਦਾ ਫੈਸਲਾ ਲਿਆ ਹੈ ਜੋ ਇਹ ਕਹਿੰਦੀਆਂ ਹਨ ਕਿ ਕੋਰੋਨਾ ਵਾਇਰਸ ਨੂੰ ਆਰਟੀਸ਼ੀਅਲ ਤਰੀਕੇ ਨਾਲ ਬਣਾਇਆ ਗਿਆ ਹੈ। ਇਹ ਐਲਾਨ ਵਾਲ ਸਟ੍ਰੀਟ ਜਨਰਲ ਦੇ ਐਤਵਾਰ ਦੇ ਉਸ ਲੇਖ ਤੋਂ ਬਾਅਦ ਕੀਤਾ ਗਿਆ ਹੈ ਜਿਸ 'ਚ ਅਮਰੀਕੀ ਖੁਫੀਆ ਏਜੰਸੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਸੀ ਕਿ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਓਲਾਜੀ ਦੇ ਤਿੰਨ ਖੋਜਕਾਰ ਨਵੰਬਰ 'ਚ ਬੀਮਾਰ ਹੋ ਗਏ ਸਨ।

ਇਹ ਵੀ ਪੜ੍ਹੋ-ਕੋਰੋਨਾ ਕਾਰਣ ਬ੍ਰਿਟੇਨ ਤੋਂ ਫਰਾਂਸ ਆ ਰਹੇ ਲੋਕਾਂ ਲਈ ਜ਼ਰੂਰੀ ਹੋਇਆ ਇਹ ਨਿਯਮ

ਚੀਨੀ ਵਿਦੇਸ਼ ਮੰਤਰਾਲਾ ਨੇ ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਨੂੰ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਗਿਆ ਕਿ ਇਸ ਰਿਪੋਰਟ 'ਚ ਕੋਈ ਹਕੀਕਤ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਬੁੱਧਵਾਰ ਨੂੰ ਵਾਇਰਸ ਦੀ ਸ਼ੁਰੂਆਤੀ ਖੁਫੀਆ ਸਮੀਖਿਆ ਕਰਨ ਦਾ ਹੁਕਮ ਦਿੱਤਾ ਹੈ। ਬੁਲਾਰੇ ਨੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਬਾਰੇ 'ਚ ਦਿੱਤੀ ਜਾ ਰਹੀ ਗਲਤ ਜਾਣਕਾਰੀ ਦੇ ਸੰਦਰਭ 'ਚ ਕਿਹਾ ਕਿ ਕੋਵਿਡ-19 ਦੀ ਸ਼ੁਰੂਆਤ ਦੀ ਮੌਜੂਦਾ ਜਾਂਚ ਅਤੇ ਸਿਹਤ ਮਾਹਿਰਾਂ ਦੇ ਸਲਾਹ-ਮਸ਼ਵਰੇ ਤੋ ਬਾਅਦ ਅਸੀਂ ਇਸ ਦਾਅਵੇ ਨੂੰ ਹੁਣ ਆਪਣੇ ਪਲੇਟਫਾਰਮ ਤੋਂ ਨਾ ਹਟਾਉਣ ਦਾ ਫੈਸਲਾ ਲਿਆ ਹੈ ਜੋ ਇਹ ਕਹਿੰਦੇ ਹਨ ਕਿ ਕੋਰੋਨਾ ਵਾਇਰਸ ਮਨੁੱਖੀ ਨਿਰਮਿਤ ਹੈ।

ਇਹ ਵੀ ਪੜ੍ਹੋ-ਸੈਨ ਜੋਸ 'ਚ ਗੋਲੀਬਾਰੀ 'ਚ 8 ਵਿਅਕਤੀਆਂ ਦੀ ਮੌਤ, ਸ਼ੱਕੀ ਵੀ ਮਾਰਿਆ ਗਿਆ : ਅਧਿਕਾਰੀ

ਮੱਧ ਚੀਨੀ ਸੂਬਾ ਹੁਬਈ 'ਚ ਸਥਿਤ ਵੁਹਾਨ 'ਚ ਦਸੰਬਰ 2019 ਨੂੰ ਕੋਰੋਨਾ ਨੂੰ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਬਾਅਦ 'ਚ ਵਿਸ਼ਵ ਸਿਹਤ ਸੰਗਠਨ ਨੇ ਇਸ ਖੇਤਰ 'ਚ ਕਈ ਤੱਥ ਲੱਭਣ ਦਾ ਮਿਸ਼ਨ ਸ਼ੁਰੂ ਕੀਤਾ ਅਤੇ ਮਾਰਚ 'ਚ ਇਕ ਪੂਰੀ ਰਿਪੋਰਟ ਜਾਰੀ ਕੀਤੀ ਜਿਸ 'ਚ ਇਹ ਸਿੱਟਾ ਕੱਢਿਆ ਗਿਆ ਕਿ ਲੈਬਾਰਟਰੀ ਤੋਂ ਇਸ ਤਰ੍ਹਾਂ ਦੇ ਵਾਇਰਸ ਦਾ ਬਾਹਰ ਆਉਣਾ 'ਬੇਹੱਦ ਅਸੰਭਵ' ਹੈ। ਵਿਸ਼ਵ ਸਿਹਤ ਸੰਗਠਨ ਦੇ ਮਾਹਿਰਾਂ ਨੇ ਸਿੱਟਾ ਕੱਢਿਆ ਕਿ ਇਹ ਵਾਇਰਸ ਚਮਗਾਦੜ ਤੋਂ ਦੂਜੇ ਜਾਨਵਰ ਰਾਹੀਂ ਇਨਸਾਨਾਂ ਤੱਕ ਪਹੁੰਚਿਆ ਹੈ।

ਇਹ ਵੀ ਪੜ੍ਹੋ-ਹੁਣ ਕੁੱਤਿਆਂ ਤੋਂ ਇਨਸਾਨਾਂ 'ਚ ਫੈਲਿਆ ਕੋਰੋਨਾ ਵਾਇਰਸ ਦਾ ਇਹ ਵੈਰੀਐਂਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News