‘ਛੋਟੇ ਬੱਚਿਆਂ ’ਚ ਸੋਸ਼ਲ ਮੀਡੀਆ ਦਾ ਜ਼ਹਿਰ ਘੋਲਣ ’ਚ ਜੁਟੀ ਫੇਸਬੁੱਕ’
Wednesday, May 12, 2021 - 01:41 PM (IST)
ਗੈਜੇਟ ਡੈਸਕ– ਪੂਰੀ ਦੁਨੀਆ ’ਚ ਇੰਸਟਾਗ੍ਰਾਮ ਦੇ ਕਰੀਬ 100 ਕਰੋੜ ਐਕਟਿਵ ਯੂਜ਼ਰ ਬਣਾਉਣ ਦੇ ਬਾਵਜੂਦ ਇਸ ਦੀ ਮਲਕੀਅਤ ਵਾਲੀ ਕੰਪਨੀ ਫੇਸਬੁੱਕ ਨੂੰ ਤਸੱਲੀ ਨਹੀਂ ਹੋਈ। ਹੁਣ ਉਹ ਛੋਟੇ ਬੱਚਿਆਂ ’ਚ ਵੀ ਸੋਸ਼ਲ ਮੀਡੀਆ ਦਾ ਜ਼ਹਿਰ ਘੋਲਣ ਦੀ ਤਿਆਰੀ ਕਰ ਰਹੀ ਹੈ। ਦਰਅਸਲ, ਫੇਸਬੁੱਕ ਹੁਣ ਛੋਟੇ ਬੱਚਿਆਂ ਲਈ ਇੰਸਟਾਗ੍ਰਾਮ ਉਤਾਰਣ ਜਾ ਰਹੀ ਹੈ। ਇਸ ਜ਼ਰੀਏ ਉਹ ਕਰੋੜਾਂ ਛੋਟੇ ਬੱਚਿਆਂ ਨੂੰ ਆਪਣਾ ਯੂਜ਼ਰ ਬਣਾਉਣਾ ਚਾਹੁੰਦੀ ਹੈ। ਇਸ ਦੇ ਘਾਤਕ ਖ਼ਤਰਿਆਂ ਨੂੰ ਸਮਝਦੇ ਹੋਏ ਅਮਰੀਕਾ ਦੇ 44 ਸੂਬਿਆਂ ਦੇ ਅਟਾਰਨੀ ਜਨਰਲਾਂ ਨੇ ਇਸ ਦਾ ਵਿਰੋਧ ਕਰਕੇ ਫੇਸਬੁੱਕ ਨੂੰ ਤੁਰੰਤ ਇਸ ਨੂੰ ਰੋਕਣ ਲਈ ਕਿਹਾ ਹੈ।
ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ
ਫੇਸਬੁੱਕ ਦੇ ਇਸ ਕਦਮ ਦੇ ਘਾਤਕ ਨਤੀਜਿਆਂ ਨੂੰ ਸਮਝਦੇ ਹੋਏ ਅਮਰੀਕਾ ਦੇ 44 ਸੂਬਿਆਂ ਦੇ ਅਟਾਰਨੀ ਜਨਰਲਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਮਾਹਿਰਾਂ ਦੁਆਰਾ ਚਿੰਤਾ ਜਤਾਈ ਜਾ ਰਹੀ ਹੈ ਕਿ ਫੇਸਬੁੱਕ ਦਾ ਇਹ ਇੰਸਟਾਗ੍ਰਾਮ ਛੋਟੇ ਬੱਚਿਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਉਨ੍ਹਾਂ ਨੂੰ ਸਾਈਬਰ ਬੁਲਿੰਗ ਅਤੇ ਆਨਲਾਈਨ ਰਹਿਣ ਵਾਲੇ ਬਾਲ ਯੌਨ ਸ਼ੌਸ਼ਕਾਂ ਦੀ ਪਹੁੰਚ ’ਚ ਲਿਆ ਸਕਦਾ ਹੈ। ਉਨ੍ਹਾਂ ਨੇ ਇਸ ਲਈ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੂੰ ਲਿਖੀ ਚਿੱਠੀ ’ਚ ਸਾਫ਼ ਸ਼ਬਦਾਂ ’ਚ ਕਿਹਾ ਹੈ ਕਿ ਉਂਝ ਵੀ ਫੇਸਬੁੱਕ ਦਾ ਰਿਕਾਰਡ ਬੱਚਿਆਂ ਨੂੰ ਆਨਲਾਈਨ ਸੁਰੱਖਿਆ ਦੇਣ ’ਚ ਬਹੁਤ ਘਟੀਆ ਹੈ। ਬੱਚਿਆਂ ਲਈ ਉਸ ਦਾ ਇਹ ਨਵਾਂ ਕਦਮ ਬਹੁਤ ਖ਼ਤਰਨਾਕ ਹੋ ਸਕਦਾ ਹੈ। ਫੇਸਬੁੱਕ ਨੇ 2012 ’ਚ ਇੰਸਟਾਗ੍ਰਾਮ ਨੂੰ ਖ਼ਰੀਦਿਆ ਸੀ। ਇਸ ਦਾ ਯੂਜ਼ਰ ਬਣਨ ਲਈ ਮੌਜੂਦਾ ਸਮੇਂ ’ਚ ਘੱਟੋ-ਘੱਟ ਉਮਰ 13 ਸਾਲ ਰੱਖੀ ਗਈ ਹੈ।
ਇਹ ਵੀ ਪੜ੍ਹੋ– ਥਰਮਾਮੀਟਰ ਤੋਂ ਘੱਟ ਕੀਮਤ ’ਚ ਖ਼ਰੀਦੋ ਬੁਖ਼ਾਰ ਮਾਪਨ ਵਾਲਾ ਇਹ ਸ਼ਾਨਦਾਰ ਫੋਨ
ਸਿਰਫ਼ ਮੁਨਾਫ਼ਾ ਵੇਖ ਰਹੀ ਫੇਸਬੁੱਕ
ਇਨ੍ਹਾਂ 44 ਸੂਬਿਆਂ ਮੁਤਾਬਕ, ਬੱਚਿਆਂ ਦਾ ਇੰਸਟਾਗ੍ਰਾਮ ਬਣਾ ਕੇ ਫੇਸਬੁੱਕ ਸਿਰਫ਼ ਆਪਣੀ ਕੰਪਨੀ ਦਾ ਆਰਥਿਕ ਫਾਇਦਾ ਅਤੇ ਮੁਨਾਫ਼ਾ ਵੇਖ ਰਹੀ ਹੈ। ਨਿਊਯਾਰਕ ਦੀ ਸਟੇਟ ਅਟਾਰਨੀ ਜਨਰਲ ਲੇਟੀਸ਼ੀਆ ਜੇਮਸ ਨੇ ਕਿਹਾ ਕਿ ਇਹ ਬਹੁਤ ਹੀ ਘਾਤਕ ਵਿਚਾਰ ਹੈ। ਬੱਚਿਆਂ ਨੂੰ ਸਿੱਧੇ ਖ਼ਤਰੇ ਦੇ ਹਵਾਲੇ ਕਰਨ ਵਰਗਾ ਹੈ। ਲਗਭਗ ਹਰ ਸਾਲ ਇਸ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ, ਇਸ ਲਈ ਅਸੀਂ ਫੇਸਬੁੱਕ ਨੂੰ ਇੰਸਟਾਗ੍ਰਾਮ ਦਾ ਇਹ ਵਰਜ਼ਨ ਰੋਕਣ ਲਈ ਕਿਹਾ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਵੱਡੀ ਰਾਹਤ, 15 ਮਈ ਤੋਂ ਬਾਅਦ ਵੀ ਡਿਲੀਟ ਨਹੀਂ ਹੋਵੇਗਾ ਅਕਾਊਂਟ
ਫੇਸਬੁੱਕ ਦਾ ਬੜਬੋਲਾਪਨ
ਫੇਸਬੁੱਕ ਦੇ ਇਕ ਬੁਲਾਰੇ ਐਂਡੀ ਸਟੋਨ ਨੇ ਕਿਹਾ ਕਿ ਅੱਜ ਹਰ ਮਾਤਾ-ਪਿਤਾ ਜਾਣਦੇ ਹਨ ਕਿ ਬੱਚੇ ਪਹਿਲਾਂ ਤੋਂ ਆਨਲਾਈਨ ਆ ਚੁੱਕੇ ਹਨ। ਬੱਚਿਆਂ ਦੇ ਇੰਸਟਾਗ੍ਰਾਮ ਨਾਲ ਅਸੀਂ ਉਨ੍ਹਾਂ ਨੂੰ ਬਿਹਤਰ ਮਾਹੌਲ ਦੇਣਾ ਚਾਹੁੰਦੇ ਹਾਂ। ਨਾਲ ਹੀ ਮਾਤਾ-ਪਿਤਾ ਨੂੰ ਵੀ ਬੱਚਿਆਂ ਦੀਆਂ ਆਨਲਾਈਨ ਗਤੀਵਿਧੀਆਂ ਦੀ ਜਾਣਕਾਰੀ ਹੋਵੇਗੀ ਅਤੇ ਉਸ ਨੂੰ ਕੰਟਰੋਲ ਕਰਨ ਦਾ ਮੌਕਾ ਮਿਲੇਗਾ। ਫੇਸਬੁੱਕ ਮੁਤਾਬਕ, ਬੱਚਿਆਂ ਦੇ ਇੰਸਟਾਗ੍ਰਾਮ ’ਚ ਸੁਰੱਖਿਆ ਅਤੇ ਪ੍ਰਾਈਵੇਸੀ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ– ਨਵੇਂ ਅਵਤਾਰ ’ਚ ਹੋਵੇਗੀ PUBG ਗੇਮ ਦੀ ਵਾਪਸੀ, 18 ਸਾਲਾਂ ਤੋਂ ਘੱਟ ਉਮਰ ਲਈ ਹੋਣਗੀਆਂ ਇਹ ਪਾਬੰਦੀਆਂ