ਸਾਵਧਾਨ! 50 ਕਰੋੜ ਤੋਂ ਵੱਧ ਖਾਤਿਆਂ ਦਾ ਫੇਸਬੁੱਕ ਡਾਟਾ ਹੈਕਰਾਂ ਦੀ ਵੈਬਸਾਈਟ ''ਤੇ ਉਪਲਬਧ
Sunday, Apr 04, 2021 - 05:57 PM (IST)
ਨਿਊਯਾਰਕ (ਭਾਸ਼ਾ): ਹੈਕਰਾਂ ਦੀ ਇਕ ਵੈਬਸਾਈਟ 'ਤੇ 50 ਕਰੋੜ ਤੋਂ ਵੱਧ ਫੇਸਬੁੱਕ ਯੂਜ਼ਰ ਦੇ ਡਾਟਾ ਦੀ ਜਾਣਕਾਰੀ ਉਪਲਬਧ ਹੈ। ਇਹ ਸੂਚਨਾ ਕਈ ਸਾਲ ਪੁਰਾਣੀ ਲੱਗਦੀ ਹੈ ਪਰ ਇਹ ਫੇਸਬੁੱਕ ਅਤੇ ਹੋਰ ਸੋਸ਼ਲ਼ ਮੀਡੀਆ ਸਾਈਟ ਵੱਲੋਂ ਇਕੱਠੀ ਕੀਤੀ ਜਾਣ ਵਾਲੀ ਵਿਸ੍ਰਤਿਤ ਜਾਣਕਾਰੀ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰਨ ਵਾਲੀ ਹੈ। ਡਾਟਾ ਉਪਲਬਧ ਹੋਣ ਦੀ ਜਾਣਕਾਰੀ 'ਬਿਜ਼ਨੈੱਸ ਇਨਸਾਈਡਰ' ਵੈਬਸਾਈਟ ਨੇ ਦਿੱਤੀ।
ਇਸ ਵੈਬਸਾਈਟ ਮੁਤਾਬਕ, 106 ਦੇਸ਼ਾਂ ਦੇ ਲੋਕਾਂ ਦੇ ਫੋਨ ਨੰਬਰ, ਫੇਸਬੁੱਕ ਆਈ.ਡੀ., ਪੂਰੇ ਨਾਮ, ਸਥਾਨ, ਜਨਮ ਤਾਰੀਖ਼ ਅਤੇ ਈਮੇਲ ਪਤੇ ਆਨਲਾਈਨ ਉਪਲਬਧ ਹਨ। ਲੋਕਾਂ ਦੀ ਜਾਣਕਾਰੀ ਦੀ ਸੁਰੱਖਿਆ ਨੂੰ ਲੈਕੇ ਫੇਸਬੁੱਕ 'ਤੇ ਕਈ ਸਾਲ ਤੋਂ ਸਵਾਲ ਉੱਠਦੇ ਰਹੇ ਹਨ। ਸੋਸ਼ਲ ਮੀਡੀਆ ਕੰਪਨੀ ਨੇ 2018 ਵਿਚ ਫੋਨ ਨੰਬਰ ਜ਼ਰੀਏ ਯੂਜ਼ਰ ਦੇ ਖਾਤਿਆਂ ਨੂੰ ਲੱਭਣ ਦੀ ਸਹੂਲਤ ਇਸ ਖੁਲਾਸੇ ਦੇ ਬਾਅਦ ਬੰਦ ਕਰ ਦਿੱਤੀ ਸੀ ਕਿ ਰਾਜਨੀਤਕ ਕੰਪਨੀ 'ਕੈਮਬ੍ਰਿਜ ਐਨਾਲਿਟਿਕਾ' ਨੇ 8 ਕਰੋੜ 70 ਲੱਖ ਫੇਸਬੁੱਕ ਯੂਜ਼ਰ ਦਾ ਡਾਟਾ ਮਤਲਬ ਉਹਨਾਂ ਦੀ ਜਾਣਕਾਰੀ ਜਾਂ ਸਹਿਮਤੀ ਦੇ ਬਿਨਾਂ ਹਾਸਲ ਕਰ ਲਈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ : ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ, 26 ਲੋਕ ਗ੍ਰਿਫ਼ਤਾਰ (ਤਸਵੀਰਾਂ)
ਯੂਕਰੇਨ ਦੇ ਇਕ ਸੁਰੱਖਿਆ ਖੋਜ ਕਰਤਾ ਨੇ ਦਸੰਬਰ 2019 ਵਿਚ ਦੱਸਿਆ ਸੀ ਕਿ 26 ਕਰੋੜ 70 ਲੱਖ ਫੇਸਬੁੱਕ ਯੂਜ਼ਰ ਦੀ ਜਾਣਕਾਰੀ ਇੰਟਰਨੈੱਟ 'ਤੇ ਉਪਲਬਧ ਹੈ। ਹਾਲੇ ਇਹ ਅਸਪਸ਼ੱਟ ਹੈ ਕਿ 'ਬਿਜ਼ਨੈੱਸ ਇਨਸਾਈਡਰ' ਨੇ ਜਿਹੜੇ ਡਾਟਾ ਦੇ ਉਪਲਬਧ ਹੋਣ ਦੀ ਜਾਣਕਾਰੀ ਦਿੱਤੀ ਹੈ ਉਹ ਦਸੰਬਰ 2019 ਵਿਚ ਮਿਲੇ ਡਾਟਾ ਨਾਲ ਸਬੰਧਤ ਹੈ ਜਾਂ ਨਹੀਂ। ਫੇਸਬੁੱਕ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪੁਰਾਣਾ ਡਾਟਾ ਹੈ, ਜਿਸ ਦੀ ਜਾਣਕਾਰੀ 2019 ਵਿਚ ਦਿੱਤੀ ਗਈ ਸੀ। ਅਸੀਂ ਇਸ ਸਮੱਸਿਆ ਨੂੰ ਅਗਸਤ 2019 ਵਿਚ ਹੀ ਹੱਲ ਕਰ ਲਿਆ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।