ਫੇਸਬੁੱਕ ਦੇ ਸੀ.ਈ.ਓ. ਮਾਰਕ ਜੁਕਰਬਰਗ ਬਣੇ ਪਿਤਾ, ਬੇਟੀ ਲਈ ਡੋਨੇਟ ਕਰਨਗੇ ਆਪਣੇ 99 ਫੀਸਦੀ ਸ਼ੇਅਰ (ਵੀਡੀਓ)

Wednesday, Dec 02, 2015 - 03:51 PM (IST)

ਫੇਸਬੁੱਕ ਦੇ ਸੀ.ਈ.ਓ. ਮਾਰਕ ਜੁਕਰਬਰਗ ਬਣੇ ਪਿਤਾ, ਬੇਟੀ ਲਈ ਡੋਨੇਟ ਕਰਨਗੇ ਆਪਣੇ 99 ਫੀਸਦੀ ਸ਼ੇਅਰ (ਵੀਡੀਓ)

ਵਾਸ਼ਿੰਗਟਨ— ਫੇਸਬੁੱਕ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਮਾਰਕ ਜੁਕਰਬਰਗ ਪਿਤਾ ਬਣ ਗਏ ਹਨ, ਉਸ ਦੀ ਪਤਨੀ ਪ੍ਰਿਸਿਲਾ ਚਾਨ ਨੇ ਬੇਟੀ ਨੂੰ ਜਨਮ ਦਿੱਤਾ ਹੈ। ਜੁਕਰਬਰਗ ਨੇ ਆਪਣੀ ਫੇਸਬੁੱਕ ਪੋਸਟ ''ਚ ਕਿਹਾ ਹੈ ਕਿ ਪ੍ਰਿਸਿਲਾ ਅਤੇ ਮੈਨੂੰ ਆਪਣੀ ਬੇਟੀ ਮੈਕਸ ਦਾ ਇਸ ਦੁਨੀਆ ''ਚ ਸੁਆਗਤ ਕਰਨ ''ਚ ਖੁਸ਼ੀ ਹੋ ਰਹੀ ਹੈ। 
ਬੇਟੀ ਦੇ ਜਨਮ ''ਤੇ ਜੁਕਰਬਰਗ ਅਤੇ ਪ੍ਰਿਸਿਲਾ ਨੇ ਫੇਸਬੁੱਕ ''ਤੇ ਆਪਣੇ 99 ਫੀਸਦੀ ਸ਼ੇਅਰ ਆਪਣੀ ਦਾਨ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦਾ ਮੁੱਲ ਲਗਭਗ 45 ਲੱਖ ਡਾਲਰ ਹੈ। ਜੁਕਰਬਰਗ-ਪ੍ਰਿਸਿਲਾ ਦਾ ਵਿਆਹ 19 ਮਈ 2012 ''ਚ ਹੋਇਆ ਸੀ। ਬੇਟੀ ਦੇ ਜਨਮ ਤੋਂ ਪਹਿਲਾਂ ਹੀ ਜੁਕਰਬਰਗ ਨੇ ਦੋ ਮਹੀਨੇ ਦੀ ਲੰਬੀ ਛੁੱਟੀ ਲੈਣ ਦੀ ਯੋਜਨਾ ਬਣਾਉਣ ਦੇ ਨਾਲ ਖਿਡੌਣੇ ਵੀ ਖਰੀਦੇ ਸਨ। 
ਜੁਕਰਬਰਗ ਨੇ ਲਿਖਿਆ ਆਪਣੀ ਬੇਟੀ ਨਾਲ ਲੈਟਰ
ਜੁਕਰਬਰਗ ਨੇ ਲਿਖਿਆ ਹੈ ਕਿ ਡੀਅਰ ਮੈਕਸ, ਤੁਹਾਡੀ ਮਾਂ ਅਤੇ ਮੇਰੇ ਕੋਲ ਇਹ ਦੱਸਣ ਲਈ ਲਫਜ਼ ਨਹੀਂ ਹਨ ਕਿ ਤੁਸੀਂ ਸਾਡੇ ਭਵਿੱਖ ਲਈ ਕਿੰਨੀਆਂ ਉਮੀਦਾਂ ਸਨ। ਤੁਹਾਡੀ ਜ਼ਿੰਦਗੀ ਵਾਦਿਆਂ ਨਾਲ ਭਰੀ ਹੈ। ਸਾਨੂੰ ਉਮੀਦ ਹੈ ਕਿ ਤੂੰ ਖੁਸ਼ ਰਹੇਂਗੀ, ਸਿਹਤਮੰਦ ਰਹੇਂਗੀ, ਤਾਂ ਜੋ ਦੁਨੀਆ ਨੂੰ ਪੂਰੀ ਤਰ੍ਹਾਂ ਐਕਸਪਲੋਕ ਕਰ ਸਕੇਗੀ। ਤੁਸੀਂ ਸਾਨੂੰ ਦੁਨੀਆ ਨੂੰ ਉਮੀਦ ਦੇ ਨਾਲ ਦੇਖਣ ਦਾ ਇਕ ਕਾਰਨ ਦੇ ਦਿੱਤਾ ਹੈ। 
ਸਾਰੇ ਮਾਪਿਆਂ ਵਾਂਗ ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਜ਼ਿੰਦਗੀ ਬਿਤਾਓ। ਸੁਰਖੀਆਂ ਭਾਵੇਂ ਹੀ ਇਹ ਦੱਸਦੀਆਂ ਹਨ ਕਿ ਕਿੰਨਾ ਕੁਝ ਗਲਤ ਹੋ ਰਿਹਾ ਹੈ ਪਰ ਦੁਨੀਆ ਬਿਹਤਰ ਹੁੰਦੀ ਜਾ ਰਹੀ ਹੈ। ਸਿਹਤ ਸੁਧਰ ਰਹੀ ਹੈ। ਗਰੀਬੀ ਘੱਟ ਹੋ ਰਹੀ ਹੈ। ਤਜ਼ਰਬਾ ਵਧ ਰਿਹਾ ਹੈ। ਲੋਕ ਆਪਸ ''ਚ ਜੁੜ ਰਹੇ ਹਨ। ਹਰ ਫੀਲਡ ''ਚ ਹੋ ਰਹੀ ਟਕਨਾਲੋਜ਼ੀ ਦੀ ਤਰੱਕੀ ਇਹ ਦੱਸਦੀ ਹੈ ਕਿ ਤੁਹਾਡੀ ਜ਼ਿੰਦਗੀ ਅੱਜ ਦੀ ਸਾਡੀ ਜ਼ਿੰਦਗੀ ਨਾਲੋਂ ਕਿਤੇ ਬਿਹਤਰ ਹੋਵੇਗੀ।


Related News