ਕਰਾਚੀ ’ਚ ਕੱਟੜਪੰਥੀਆਂ ਨੇ ਅਹਿਮਦੀਆਂ ਮੁਸਲਮਾਨਾਂ ਦੇ ਪੂਜਾ ਸਥਾਨ ’ਤੇ ਕੀਤੀ ਭੰਨਤੋੜ

Friday, Feb 03, 2023 - 05:50 PM (IST)

ਕਰਾਚੀ ’ਚ ਕੱਟੜਪੰਥੀਆਂ ਨੇ ਅਹਿਮਦੀਆਂ ਮੁਸਲਮਾਨਾਂ ਦੇ ਪੂਜਾ ਸਥਾਨ ’ਤੇ ਕੀਤੀ ਭੰਨਤੋੜ

ਗੁਰਦਾਸਪੁਰ/ਕਰਾਚੀ (ਵਿਨੋਦ)- ਕਰਾਚੀ ’ਚ ਅਹਿਮਦੀਆਂ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਦੇ ਚੱਲਦੇ ਇਕ ਹੋਰ ਘਟਨਾ ਸਾਹਮਣੇ ਆਈ। ਕੱਟੜਪੰਥੀਆਂ ਨੇ ਅਹਿਮਦੀਆਂ ਦੇ ਪੂਜਾ ਸਥਾਨ ’ਤੇ ਭੰਨਤੋੜ ਕੀਤੀ। ਪਾਕਿਸਤਾਨ ’ਚ ਅੱਜ ਸ਼ੁੱਕਰਵਾਰ ਅਣਪਛਾਤੇ ਹਮਲਾਵਾਰਾਂ ਨੇ ਅਹਿਮਦੀਆਂ ਮੁਸਲਮਾਨਾਂ ਦੇ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਕੇ ਉਨ੍ਹਾਂ ਦੇ ਇਕ ਹੋਰ ਧਾਰਮਿਕ ਸਥਾਨ ’ਚ ਤੋੜਭੰਨ ਕੀਤੀ। ਬੀਤੇ ਮਹੀਨੇ ਵੀ ਕਰਾਚੀ ’ਚ ਅਹਿਮਦੀਆਂ ਫਿਰਕੇ ਦੇ ਇਕ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।

ਇਹ ਵੀ ਪੜ੍ਹੋ : ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਕੈਦੀ ਦੇ ਹੈਰਾਨੀਜਨਕ ਕਾਰੇ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਾਚੀ ਸਥਿਤ ਰਾਸ਼ੂ ਮਾਰਕੀਟ ਸਦਰ ਇਲਾਕੇ ’ਚ ਇਹ ਹਮਲਾ ਕੀਤਾ ਗਿਆ। ਹੈਲਮੇਟ ਪਾਏ ਅਣਪਛਾਤੇ ਦੋਸ਼ੀ ਕਰਾਚੀ ਸ਼ਹਿਰ ’ਚ ਅਹਿਮਦੀ ਮਸਜਿਦ ਦੇ ਮੀਨਾਰ ਤੋੜਦੇ ਹੋਏ ਵਿਖਾਈ ਦਿੱਤੇ ਅਤੇ ਇਸ ਦੇ ਬਾਅਦ ਫਰਾਰ ਹੁੰਦੇ ਵੀ ਵਿਖਾਈ ਦਿੱਤੇ। ਕਿਹਾ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਦੋਸ਼ੀ ਤਹਿਰੀਕ-ਏ-ਲਬੈਨਿਕ ਪਾਕਿਸਤਾਨ ਦੇ ਵਰਕਰ ਸੀ। ਇਸ ਤੋਂ ਪਹਿਲਾ ਬੀਤੇ ਮਹੀਨੇ ਕਰਾਚੀ ਦੇ ਜਮਸ਼ੇਦ ਰੋਡ ’ਤੇ ਅਹਿਮਦੀਆਂ ਮਸਜਿਦ ਦੇ ਮੀਨਾਰ ਨੂੰ ਡਿਗਾਇਆ ਗਿਆ ਸੀ।

ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News