ਜਰਮਨੀ ’ਚ ਭਿਆਨਕ ਤੂਫ਼ਾਨ ਨੇ ਮਚਾਈ ਤਬਾਹੀ, ਇੰਨੇ ਲੋਕ ਹੋਏ ਜ਼ਖ਼ਮੀ

Thursday, Jun 24, 2021 - 03:58 PM (IST)

ਜਰਮਨੀ ’ਚ ਭਿਆਨਕ ਤੂਫ਼ਾਨ ਨੇ ਮਚਾਈ ਤਬਾਹੀ, ਇੰਨੇ ਲੋਕ ਹੋਏ ਜ਼ਖ਼ਮੀ

ਇੰਟਰਨੈਸ਼ਨਲ ਡੈਸਕ : ਦੱਖਣੀ-ਪੱਛਮੀ ਜਰਮਨੀ ’ਚ ਭਿਆਨਕ ਤੂਫਾਨ ਨਾਲ ਰਾਤ ਭਰ ਹੋਈ ਗੜੇਮਾਰੀ ਕਾਰਨ ਪੰਜ ਲੋਕ ਜ਼ਖਮੀ ਹੋ ਗਏ, ਜਦਕਿ ਇਕ ਟੀਕਾਕਰਨ ਕੇਂਦਰ ’ਚ ਪਾਣੀ ਭਰ ਗਿਆ ਤੇ ਉਸ ਨੂੰ ਬੰਦ ਕਰਨਾ ਪਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟਿਊਬਿਨਜੇਨ ’ਚ ਬੁੱਧਵਾਰ ਨੂੰ ਰਾਤ ਭਰ ਹੋਈ ਭਾਰੀ ਬਾਰਿਸ਼ ਕਾਰਨ ਟੀਕਾਕਰਨ ਕੇਂਦਰ ’ਚ ਵੀਰਵਾਰ ਲਈ ਤੈਅ ਟੀਕਾਕਰਨ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ। ਪੁਲਸ ਮੁਤਾਬਕ ਨੇੜਲੇ ਰੂਟਲਿੰਜੇਨ ਸ਼ਹਿਰ ’ਚ ਟੈਨਿਸ ਦੀ ਗੇਂਦ ਦੇ ਆਕਾਰ ਦੇ ਗੜੇ ਪਏ, ਜਿਨ੍ਹਾਂ ਦੀ ਲਪੇਟ ’ਚ ਆ ਕੇ ਪੰਜ ਲੋਕ ਜ਼ਖ਼ਮੀ ਹੋ ਗਏ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਪ੍ਰਭਾਵਿਤ ਖੇਤਰ ’ਚ ਘਰਾਂ ’ਚੋਂ  ਪਾਣੀ ਕੱਢਣ ਤੇ ਸੜਕਾਂ ’ਤੇ ਡਿਗੇ ਹੋਏ ਦਰੱਖਤ ਹਟਾਉਣ ਦੇ ਕੰਮ ’ਚ ਰੁੱਝੇ ਹੋਏ ਹਨ। ਭਾਰੀ ਮੀਂਹ ਕਾਰਨ ਯੂਰੋ ਫੁੱਟਬਾਲ ਟੂਰਨਾਮੈਂਟ ਅਧੀਨ ਮਿਊਨਿਖ ਸ਼ਹਿਰ ’ਚ ਜਰਮਨੀ ਤੇ ਹੰਗਰੀ ਵਿਚਾਲੇ ਖੇਡਿਆ ਜਾ ਰਿਹਾ ਮੈਚ ਵੀ ਪ੍ਰਭਾਵਿਤ ਹੋਇਆ। ਮੈਚ ਦੌਰਾਨ ਖਿਡਾਰੀ ਤੇ ਦਰਸ਼ਕ ਭਿੱਜ ਗਏ। ਸਟੇਡੀਅਮ ਦੇ ਹਿੱਸਿਆਂ ਤੋਂ ਦਰਸ਼ਕਾਂ ਨੂੰ ਹਟਾ ਦਿੱਤਾ ਗਿਆ। ਮੈਚ ਹਾਲਾਂਕਿ ਡਰਾਅ ਰਿਹਾ।


author

Manoj

Content Editor

Related News