ਵਿਦੇਸ਼ ਮੰਤਰੀ ਜੈਸ਼ੰਕਰ ਨੇ ਤਨਜ਼ਾਨੀਆ ਤੇ ਸੋਲੋਮਨ ਟਾਪੂ ਦੇ ਹਮ-ਰੁਤਬਿਆਂ ਨਾਲ ਕੀਤੀ ਮੁਲਾਕਾਤ

06/25/2022 4:30:25 PM

ਕਿਗਾਲੀ (ਰਵਾਂਡਾ) (ਭਾਸ਼ਾ) : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਥੇ ਤਨਜ਼ਾਨੀਆ ਤੇ ਸੋਲੋਮਨ ਟਾਪੂ ਦੇ ਆਪਣੇ ਹਮ-ਰੁਤਬਿਆਂ ਨਾਲ ਮੁਲਾਕਾਤ ਕਰ ਵੱਖ-ਵੱਖ ਖੇਤਰਾਂ ’ਚ ਦੁਵੱਲੇ ਸਹਿਯੋਗ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ। ਜੈਸ਼ੰਕਰ ਰਾਸ਼ਟਰਮੰਡਲ ਦੇ ਸ਼ਾਸਨ ਮੁਖੀਆਂ ਦੇ 26ਵੇਂ ਸ਼ਿਖ਼ਰ ਸੰਮੇਲਨ (ਚੋਗਮ) ’ਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ ਚਾਰ ਦਿਨਾਂ ਦੇ ਦੌਰੇ ’ਤੇ ਇਥੇ ਪਹੁੰਚੇ ਸਨ। ਉਹ ਸਿਖ਼ਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਮਾਇੰਦਗੀ ਕਰਨਗੇ। ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਹੋਈ ਬੈਠਕ ਤੋਂ ਬਾਅਦ ਟਵੀਟ ਕੀਤਾ, “ਚੋਗਮ 2022 ਦੌਰਾਨ ਸੋਲੋਮਨ ਟਾਪੂ ਦੇ ਵਿਦੇਸ਼ ਮੰਤਰੀ ਜੇਰੇਮੀਆ ਮਾਨੇਲੇ ਨਾਲ ਮੁਲਾਕਾਤ ਕੀਤੀ। ਊਰਜਾ, ਸੂਚਨਾ ਤਕਨਾਲੋਜੀ ਅਤੇ ਖੇਤੀਬਾੜੀ ਖੇਤਰ ’ਚ ਸਹਿਯੋਗ ’ਤੇ ਚਰਚਾ ਹੋਈ।

PunjabKesari

ਉਨ੍ਹਾਂ ਨੇ ਤਨਜ਼ਾਨੀਆ ਦੀ ਵਿਦੇਸ਼ ਮੰਤਰੀ ਲਿਬਰਟਾ ਮੁਲਾਮੁਲਾ ਨਾਲ ਵੀ ਮੁਲਾਕਾਤ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ, ‘‘ਲੋਕਾਂ ਦੇ ਜੀਵਨ ਨੂੰ ਬਦਲਣ ਵਾਲੀ ਸਾਡੀ ਵਿਕਾਸ ਸਾਂਝੇਦਾਰੀ ’ਤੇ ਚਰਚਾ ਹੋਈ। ਪਾਣੀ, ਖੇਤੀਬਾੜੀ ਅਤੇ ਸਿੱਖਿਆ ਦੇ ਖੇਤਰ ’ਚ ਇਸ ਨਤੀਜੇ ਸਾਫ਼ ਨਜ਼ਰ ਆ ਰਹੇ ਹਨ। ਸਾਡੇ ਵਧਦੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਦੀ ਵੀ ਸਮੀਖਿਆ ਕੀਤੀ ਗਈ।’’
 


Manoj

Content Editor

Related News