ਇਟਲੀ : ਕਾਮਰੇਡ ਬਲਵੀਰ ਸਿੰਘ ਕੌਲਗੜ੍ਹ ਦੀ ਅਚਨਚੇਤ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Friday, Feb 25, 2022 - 04:01 PM (IST)

ਇਟਲੀ : ਕਾਮਰੇਡ ਬਲਵੀਰ ਸਿੰਘ ਕੌਲਗੜ੍ਹ ਦੀ ਅਚਨਚੇਤ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਰੋਮ (ਕੈਂਥ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਉੱਘੇ ਆਗੂ ਤਹਿਸੀਲ ਬਲਾਚੌਰ ਦੇ ਸਾਬਕਾ ਸਕੱਤਰ ਅਤੇ ਉੱਘੇ ਕਿਸਾਨ ਆਗੂ ਕਾਮਰੇਡ ਬਲਵੀਰ ਸਿੰਘ ਕੌਲਗੜ੍ਹ (ਉਮਰ 62 ਸਾਲ) ਦੀ ਹੋਈ ਅਚਨਚੇਤ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਨਾਲ ਕਿਰਤੀ ਵਰਗ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸਾਥੀ ਕੌਲਗੜ੍ਹ ਦੇ ਸਪੁੱਤਰ ਸਾਥੀ ਇਕਬਾਲ ਸਿੰਘ ਕੌਲਗੜ੍ਹ ਇਟਲੀ ਬਰਾਂਚ ਦੇ ਸਰਗਰਮ ਮੈਂਬਰ ਹਨ। ਕਾਮਰੇਡ ਬਲਵੀਰ ਕੌਲਗੜ੍ਹ ਆਲ ਇੰਡੀਆ ਕਿਸਾਨ ਸਭਾ ਦੇ ਸੰਘਰਸ਼ਾਂ ਦੀ ਅਗਵਾਈ ਕਰਦੇ ਰਹੇ।ਹਾਲ ਹੀ ਵਿੱਚ ਉਨ੍ਹਾਂ ਸਯੁੰਕਤ ਕਿਸਾਨ ਮੋਰਚੇ ਵਲੋਂ ਲਾਏ ਤਿੰਨ ਕਿਸਾਨ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ ਦਿੱਲੀ ਧਰਨੇ ਵਿੱਚ ਡੱਟ ਕੇ ਮੋਹਰੀ ਭੂਮਿਕਾ ਨਿਭਾਈ। ਉਹ ਪਾਰਟੀ ਦੇ ਬਹੁਤ ਇਮਾਨਦਾਰ ਸਿਪਾਹੀ ਸਨ। ਸਮਾਜ ਪ੍ਰਤੀ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। 

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ 'ਚ ਸਾਲਾਨਾ ਸਿੱਖ ਸਮਾਗਮ ਤਹਿਤ ਵਿਦਿਆਰਥੀਆਂ ਨੇ 500 ਤੋਂ ਵੱਧ ਲੋਕਾਂ ਨੂੰ ਛਕਾਇਆ ਮੁਫ਼ਤ ਭੋਜਨ

ਉਨ੍ਹਾਂ ਦੀ ਅਚਨਚੇਤ ਮੌਤ 'ਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸਾਥੀ ਸੁਰਿੰਦਰ ਸੰਘਾ, ਸੁਰਿੰਦਰ ਢੇਸੀ, ਹਰਮਿੰਦਰਜੀਤ ਸੰਧੂ, ਮਾਸਟਰ ਪਰਮਜੀਤ ਗਾਂਧਰੀ, ਬਹਾਦਰ ਮੱਲ੍ਹੀ, ਹਰੀਦੇਵ ਸਿੰਘ, ਮਾਸਟਰ ਭਗਤ ਰਾਮ ਸਾਬਕਾ ਮੈਂਬਰ ਪਾਰਲੀਮੈਂਟ, ਅਮਰਜੀਤ ਬਰਾੜ, ਕੁਲਵੰਤ ਢੇਸੀ, ਝਲਮਣ ਕੂੰਨਰ, ਲਹਿੰਬਰ ਸਹੋਤਾ, ਦਲਜੀਤ ਜੌਹਲ, ਸੁਰਿੰਦਰ ਤੱਖਰ, ਦਵਿੰਦਰ ਸਿੰਘ, ਇੰਡੀਅਨ ਵਰਕਰਜ਼ ਅਸੋਸੀਏਸ਼ਨ ਯੂਕੇ ਵਲੋਂ ਸਾਥੀ ਹਰਸੇਵ ਬੈਂਸ, ਜੁਗਿੰਦਰ ਕੌਰ ਬੈਂਸ, ਅਜੀਤ ਦੁਸਾਂਝ, ਰਜਿੰਦਰ ਬੈਂਸ, ਮੱਖਣ ਸੰਧੂ, ਗੁਰਮੇਲ ਪਠਲਾਵਾ, ਪਿਆਰ ਕੌਰ, ਯੂ ਐਸ ਏ ਤੋਂ ਕਾਮਰੇਡ ਨਿਰਮਲ ਪਠਲਾਵਾ, ਪਰਮਜੀਤ ਸਿੰਘ, ਰਾਮ ਲਾਲ, ਬਰਾਂਚ ਇਟਲੀ ਵਲੋਂ ਸਾਥੀ ਦਵਿੰਦਰ ਹੀਉਂ, ਨਰਿੰਦਰ ਗੋਸਲ, ਰਵਿੰਦਰ ਰਾਣਾ, ਸ਼ੈਲੀ ਰੱਕੜਆਸਟਰੀਆ ਤੋਂ ਕਾਮਰੇਡ ਹੰਸਰਾਜ, ਪੁਰਤਗਾਲ ਤੋਂ ਸਾਥੀ ਸੋਮਨਾਥ ਛੋਕਰਾਂ ਆਦਿ ਸਾਥੀਆਂ ਨੇ ਗਹਿਰਾ ਦੁੱਖ ਜਾਹਰ ਕਰਦਿਆਂ ਪਰਿਵਾਰ ਅਤੇ ਪਾਰਟੀ ਨਾਲ ਹਮਦਰਦੀ ਪ੍ਰਗਟ ਕੀਤੀ। ਅਤੇ ਵਿਛੜੇ ਸਾਥੀ ਨੂੰ ਸਰਧਾਂਜਲੀ ਭੇਂਟ ਕੀਤੀ।


author

Vandana

Content Editor

Related News