ਯੇਰੂਸ਼ਲਮ ''ਚ ਬੱਸ ਸਟਾਪ ਨੇੜੇ ਧਮਾਕਾ, ਦਰਜਨ ਜ਼ਖ਼ਮੀ

Wednesday, Nov 23, 2022 - 02:34 PM (IST)

ਯੇਰੂਸ਼ਲਮ ''ਚ ਬੱਸ ਸਟਾਪ ਨੇੜੇ ਧਮਾਕਾ, ਦਰਜਨ ਜ਼ਖ਼ਮੀ

ਯੇਰੂਸ਼ਲਮ (ਭਾਸ਼ਾ)- ਯੇਰੂਸ਼ਲਮ ਵਿੱਚ ਬੁੱਧਵਾਰ ਨੂੰ ਇੱਕ ਬੱਸ ਸਟਾਪ ਨੇੜੇ ਹੋਏ ਧਮਾਕੇ ਵਿੱਚ ਘੱਟੋ-ਘੱਟ 12 ਲੋਕ ਜ਼ਖ਼ਮੀ ਹੋ ਗਏ। ਇਜ਼ਰਾਈਲ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਧਮਾਕੇ ਪਿੱਛੇ ਫਲਸਤੀਨੀਆਂ ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਹੈ। ਪੁਲਸ ਅਨੁਸਾਰ ਇਹ ਧਮਾਕਾ ਸ਼ਹਿਰ ਦੇ ਬਾਹਰ ਇੱਕ ਹਾਈਵੇਅ 'ਤੇ ਸਥਿਤ ਬੱਸ ਸਟਾਪ ਨੇੜੇ ਹੋਇਆ ਜੋ ਹਮੇਸ਼ਾ ਯਾਤਰੀਆਂ ਨਾਲ ਭਰਿਆ ਰਹਿੰਦਾ ਹੈ। ਮੌਕੇ 'ਤੇ ਮੌਜੂਦ ਡਾਕਟਰ ਯੋਸੇਫ ਹੈਮ ਗਬਾਏ ਨੇ ਆਰਮੀ ਰੇਡੀਓ ਨੂੰ ਦੱਸਿਆ ਕਿ "ਹਰ ਪਾਸੇ ਤਬਾਹੀ ਦਾ ਦ੍ਰਿਸ਼ ਸੀ" ਅਤੇ ਕੁਝ ਜ਼ਖ਼ਮੀਆਂ ਦਾ ਬਹੁਤ ਖੂਨ ਵਹਿ ਰਿਹਾ ਸੀ। ਯੇਰੂਸ਼ਲਮ ਦੇ ਹਸਪਤਾਲਾਂ ਨੇ ਕਿਹਾ ਕਿ ਉਨ੍ਹਾਂ ਦੇ ਇੱਥੇ ਧਮਾਕੇ ਵਿੱਚ ਜ਼ਖ਼ਮੀ ਹੋਏ 12 ਲੋਕਾਂ ਨੂੰ ਦਾਖ਼ਲ ਕਰਵਾਇਆ ਹੈ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ ਅਤੇ ਦੋ ਹੋਰ ਬੇਹੱਦ ਗੰਭੀਰ ਰੂਪ ਵਿਚ ਜ਼ਖ਼ਮੀ ਹਨ।

ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ, ਪਰ ਇਹ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਇਜ਼ਰਾਈਲੀਆਂ ਦੇ ਖਿਲਾਫ ਕੀਤੇ ਗਏ ਜਾਨਲੇਵਾ ਹਮਲਿਆਂ ਵਿਚ 19 ਲੋਕਾਂ ਦੀ ਮੌਤ ਦੇ ਬਾਅਦ ਇਜ਼ਰਾਈਲੀ ਬਲਾਂ ਵੱਲੋਂ ਵੈਸਟ ਬੈਂਕ ਵਿਚ ਮਹੀਨਿਆਂ ਤੋਂ ਕੀਤੀ ਜਾ ਰਹੀ ਛਾਪੇਮਾਰੀ ਨਾਲ ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਤਣਾਅ ਕਾਫੀ ਵਧ ਗਿਆ ਹੈ। ਸਾਲ 2022 ਵਿੱਚ ਵੈਸਟ ਬੈਂਕ ਅਤੇ ਪੂਰਬੀ ਯੇਰੂਸ਼ਲਮ ਵਿੱਚ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਝੜਪਾਂ ਵਿੱਚ 130 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ, ਜੋ ਕਿ 2006 ਤੋਂ ਬਾਅਦ ਇਸ ਖੇਤਰ ਵਿੱਚ ਸਭ ਤੋਂ ਘਾਤਕ ਸਾਲ ਬਣ ਕੇ ਉਭਰਿਆ ਹੈ। ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਉਸ ਦੀ ਕਾਰਵਾਈ ਵਿਚ ਮਾਰੇ ਗਏ ਜ਼ਿਆਦਾਤਰ ਫਲਸਤੀਨੀ ਅੱਤਵਾਦੀ ਸਨ। 


author

cherry

Content Editor

Related News