ਪਾਕਿਸਤਾਨ ''ਚ ਪੁਲਸ ਸਟੇਸ਼ਨ ਦੇ ਅੰਦਰ ਧਮਾਕਾ, ਇੱਕ ਬੱਚੇ ਦੀ ਮੌਤ, 25 ਮੁਲਾਜ਼ਮ ਜ਼ਖ਼ਮੀ

Friday, Sep 27, 2024 - 04:21 AM (IST)

ਪਾਕਿਸਤਾਨ ''ਚ ਪੁਲਸ ਸਟੇਸ਼ਨ ਦੇ ਅੰਦਰ ਧਮਾਕਾ, ਇੱਕ ਬੱਚੇ ਦੀ ਮੌਤ, 25 ਮੁਲਾਜ਼ਮ ਜ਼ਖ਼ਮੀ

ਪੇਸ਼ਾਵਰ— ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਵੀਰਵਾਰ ਨੂੰ ਇਕ ਪੁਲਸ ਸਟੇਸ਼ਨ 'ਚ ਜ਼ਬਰਦਸਤ ਧਮਾਕਾ ਹੋਇਆ, ਜਿਸ 'ਚ ਇਕ ਬੱਚੇ ਦੀ ਮੌਤ ਹੋ ਗਈ ਅਤੇ 25 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚ ਜ਼ਿਆਦਾਤਰ ਪੁਲਸ ਕਰਮਚਾਰੀ ਹਨ। ਇਹ ਘਟਨਾ ਪੇਸ਼ਾਵਰ ਤੋਂ ਕਰੀਬ 70 ਕਿਲੋਮੀਟਰ ਦੂਰ ਸਵਾਬੀ ਥਾਣੇ ਦੀ ਹੈ।

ਕੇਂਦਰੀ ਪੁਲਸ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਸਟੇਸ਼ਨ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਡਿਪੂ ਦੇ ਅੰਦਰ 'ਸ਼ਾਰਟ ਸਰਕਟ' ਕਾਰਨ ਧਮਾਕਾ ਹੋਇਆ। ਬਚਾਅ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਅਤੇ ਜ਼ਖਮੀ ਪੁਲਸ ਕਰਮਚਾਰੀਆਂ ਨੂੰ ਬਾਚਾ ਖਾਨ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਈ ਲੋਕ ਜ਼ਖਮੀ ਹੋਏ ਹਨ ਅਤੇ "ਇਮਾਰਤ ਦਾ ਉਪਰਲਾ ਹਿੱਸਾ ਢਹਿ ਗਿਆ ਹੈ...।"


author

Inder Prajapati

Content Editor

Related News