ਬ੍ਰਿਟੇਨ ਦੇ ਜਰਸੀ ਪ੍ਰਾਇਦੀਪ ''ਚ ਧਮਾਕੇ ਕਾਰਨ 3 ਮੰਜ਼ਿਲਾ ਇਮਾਰਤ ਢਹਿ-ਢੇਰੀ, ਤਿੰਨ ਲੋਕਾਂ ਦੀ ਹੋਈ ਮੌਤ
Sunday, Dec 11, 2022 - 02:53 AM (IST)
ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੇ ਜਰਸੀ ਪ੍ਰਾਇਦੀਪ 'ਚ ਇਕ ਇਮਾਰਤ ਦੇ ਅਪਾਰਟਮੈਂਟ ਵਿਚ ਸ਼ਨੀਵਾਰ ਨੂੰ ਧਮਾਕਾ ਅਤੇ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਲਾਪਤਾ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - WhatsApp ਗਰੁੱਪ 'ਚ ਕੁੜੀ ਦਾ ਨੰਬਰ ਸ਼ੇਅਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਪੁਲਸ ਨੇ ਕੀਤਾ ਗ੍ਰਿਫ਼ਤਾਰ
ਜਰਸੀ ਪੁਲਸ ਦੇ ਮੁੱਖ ਅਧਿਕਾਰੀ ਰੌਬਿਨ ਸਮਿਥ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਸੇਂਟ ਹਿਲੀਅਰ ਸ਼ਹਿਰ ਵਿਚ ਹੋਏ ਇਸ ਧਮਾਕੇ ਤੋਂ ਬਾਅਦ ਤਕਰੀਬਨ 12 ਨਿਵਾਸੀ ਲਾਪਤਾ ਹਨ।
ਇਹ ਖ਼ਬਰ ਵੀ ਪੜ੍ਹੋ - ਏਅਰ ਇੰਡੀਆ ਦੀ ਫਲਾਈਟ ਰਾਹੀਂ ਭਾਰਤ ਤੋਂ ਦੁਬਈ ਪਹੁੰਚਿਆ ਸੱਪ, ਜਾਣੋ ਫਿਰ ਕੀ ਹੋਇਆ
ਜਰਸੀ ਚੈਨਲ ਪ੍ਰਾਇਦੀਪ ਯੂਨਾਈਟਿਡ ਕਿੰਗਡਮ ਦਾ ਇਕ ਸਵੈ-ਸ਼ਾਸਨ ਵਾਲਾ ਇਲਾਕਾ ਹੈ, ਜੋ ਉੱਤਰੀ ਫਰਾਂਸ ਦੇ ਤੱਟ ਨੇੜੇ ਇੰਗਲਿਸ਼ ਚੈਨਲ ਵਿਚ ਸਥਿਤ ਹੈ। ਸਮਿਥ ਨੇ ਕਿਹਾ ਕਿ ਤਿੰਨ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਢਹਿ ਗਈ ਅਤੇ ਨੇੜੇ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।