ਪਾਕਿਸਤਾਨ ''ਚ ਧਮਾਕਾ, 5 ਹਲਾਕ
Sunday, Aug 18, 2019 - 08:31 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ 'ਚ ਇਕ ਧਮਾਕੇ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਇਸ ਦੌਰਾਨ ਹੋਰ 6 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟਾਂ ਮੁਤਾਬਕ ਇਹ ਧਮਾਕਾ ਸੂਬੇ ਦੇ ਅਪਰ ਧੀਰ ਇਲਾਕੇ 'ਚ ਇਕ ਪੈਸੇਂਜਰ ਵਾਹਨ 'ਚ ਹੋਇਆ ਹੈ। ਧਮਾਕੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।