ਅਫਗਾਨਿਸਤਾਨ ''ਚ ਧਮਾਕਾ, 5 ਪੁਲਸ ਕਰਮੀਆਂ ਦੀ ਮੌਤ ਤੇ 2 ਜ਼ਖਮੀ

Sunday, Jul 14, 2019 - 08:35 PM (IST)

ਅਫਗਾਨਿਸਤਾਨ ''ਚ ਧਮਾਕਾ, 5 ਪੁਲਸ ਕਰਮੀਆਂ ਦੀ ਮੌਤ ਤੇ 2 ਜ਼ਖਮੀ

ਮਾਸਕੋ - ਅਫਗਾਨਿਸਤਾਨ ਦੇ ਉੱਤਰੀ ਸੂਬੇ ਬਾਗਲਾਨ 'ਚ ਐਤਵਾਰ ਨੂੰ ਇਕ ਧਮਾਕੇ 'ਚ 5 ਪੁਲਸ ਕਰਮੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਤੋਲੋ ਨਿਊਜ਼ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਗੋਜ਼ਰਗਾਹ-ਏ-ਨੂਰ ਜ਼ਿਲੇ 'ਚ ਪੁਲਸ ਦੀ ਇਕ ਕਾਰ ਗਸ਼ਤ ਦੌਰਾਨ ਧਮਾਕੇ ਦੀ ਲਪੇਟ 'ਚ ਆ ਗਈ। ਧਮਾਕੇ 'ਚ 5 ਪੁਲਸ ਕਰਮੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਣੀ ਹੋ ਗਏ। ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।


author

Khushdeep Jassi

Content Editor

Related News