ਜ਼ੋਰਦਾਰ ਧਮਾਕੇ ਨਾਲ ਕੰਬਿਆ ਰੋਮ ਦਾ ਪੈਟਰੋਲ ਸਟੇਸ਼ਨ, 9 ਪੁਲਸ ਕਰਮਚਾਰੀਆਂ ਸਮੇਤ 21 ਲੋਕ ਜ਼ਖ਼ਮੀ
Friday, Jul 04, 2025 - 04:09 PM (IST)

ਰੋਮ, ਇਟਲੀ (ਦਲਵੀਰ ਸਿੰਘ ਕੈਂਥ)- ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰੇਨਸਟਾਈਨ ਇਲਾਕੇ ਦੇ ਵੀਆ ਦੇਈ ਗੋਰਦਿਆਨੀ ਵਿੱਚ ਇੱਕ ਪੈਟਰੋਲ ਸਟੇਸ਼ਨ 'ਤੇ ਹੋਏ ਜ਼ੋਰਦਾਰ ਧਮਾਕੇ ਨਾਲ ਸ਼ਹਿਰ ਕੰਬ ਉੱਠਿਆ। ਫਾਇਰਫਾਈਟਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 8 ਵਜੇ ਤੋਂ ਥੋੜ੍ਹੀ ਦੇਰ ਬਾਅਦ ਵਾਪਰੀ ਅਤੇ ਇੱਕ ਟੈਂਕ ਪੰਪ ਦੇ ਟੁੱਟਣ ਕਾਰਨ ਹੋਈ ਜੋ ਡਿਸਟ੍ਰੀਬਿਊਸ਼ਨ ਪਲਾਂਟ ਨੂੰ ਸਪਲਾਈ ਦੇ ਰਿਹਾ ਸੀ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਤੋਂ ਦਿਖਾਈ ਦੇਣ ਵਾਲੇ ਧੂੰਏਂ ਦਾ ਇੱਕ ਸੰਘਣਾ ਗੁਬਾਰ ਉੱਠਿਆ ਅਤੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਰੂਸ ਦਾ ਯੂਕ੍ਰੇਨ 'ਤੇ ਵੱਡਾ ਹਮਲਾ, ਦਾਗੇ 550 ਡਰੋਨ ਅਤੇ ਮਿਜ਼ਾਈਲਾਂ
ਇਸ ਹਾਦਸੇ ਵਿੱਚ ਜਖਮੀਆਂ ਦੀ ਗਿਣਤੀ 21 ਦੱਸੀ ਜਾ ਰਹੀ ਹੈ, ਜਿਸ ਵਿੱਚ 9 ਪੁਲਸ ਕਰਮਚਾਰੀ ਵੀ ਸ਼ਾਮਲ ਹਨ। ਰੋਮਾ ਟੂਡੇ ਅਨੁਸਾਰ ਅੱਗ ਕਾਰਨ ਕਈ ਜ਼ਖ਼ਮੀ ਹੋਏ ਹਨ ਅਤੇ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਘਟਨਾ ਸਥਾਨ 'ਤੇ 7 ਐਂਬੂਲੈਸਾਂ, ਫਾਇਰਫਾਈਟਰ ਅਤੇ ਕਾਰਾਬਿਨੀਏਰੀ ਵੀ ਮੌਜੂਦ ਸੀ। ਜਖਮੀਆਂ ਅਤੇ ਮਰਣ ਵਾਲਿਆਂ ਦੀ ਗਿਣਤੀ ਅਜੇ ਜਾਂਚ ਅਧੀਨ ਹੈ, ਪ੍ਰੰਤੂ ਮਿਲੀ ਜਾਣਕਾਰੀ ਅਨੁਸਾਰ ਇਸ ਵਿੱਚ ਬਚਾਅ ਕਰਮਚਾਰੀ ਅਤੇ ਰਾਹਗੀਰ ਦੋਵੇਂ ਪ੍ਰਭਾਵਿਤ ਹੋਣਗੇ। ਫਾਇਰ ਵਿਭਾਗ ਦੇ ਬੁਲਾਰੇ ਲੂਕਾ ਕੈਰੀ ਨੇ ਕਿਹਾ ਕਿ ਧਮਾਕੇ ਵਿੱਚ ਇੱਕ ਫਾਇਰਫਾਈਟਰ ਵੀ ਜ਼ਖਮੀ ਹੋਇਆ ਹੈ, ਪਰ ਉਸਦੀ ਹਾਲਤ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਲਈ ਦਸ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਪੁਲਸ ਨੇ ਕਿਹਾ ਕਿ ਉਹ ਆਲੇ ਦੁਆਲੇ ਦੇ ਖੇਤਰ ਦੀ ਭਾਲ ਕਰ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਕੋਈ ਜ਼ਖਮੀ ਹੈ ਜਾਂ ਨੇੜਲੀਆਂ ਇਮਾਰਤਾਂ ਵਿੱਚ ਫਸਿਆ ਹੋਇਆ ਹੈ। ਪੈਟਰੋਲ ਸਟੇਸ਼ਨ 'ਤੇ ਧਮਾਕੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।