ਪਾਕਿਸਤਾਨ : ਮਸਜਿਦ ''ਚ ਬੰਬ ਧਮਾਕਾ, ਸੀਨੀਅਰ ਮੌਲਵੀ ਸਮੇਤ 4 ਨਮਾਜ਼ੀ ਜ਼ਖਮੀ
Friday, Mar 14, 2025 - 05:07 PM (IST)

ਪੇਸ਼ਾਵਰ (ਪੀ.ਟੀ.ਆਈ.)- ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਬੰਬ ਧਮਾਕਾ ਹੋਇਆ। ਇਸ ਬੰਬ ਧਮਾਕੇ ਵਿੱਚ ਇੱਕ ਸੀਨੀਅਰ ਮੌਲਵੀ ਸਮੇਤ ਚਾਰ ਨਮਾਜ਼ੀ ਜ਼ਖਮੀ ਹੋ ਗਏ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਜ਼ਿਲ੍ਹਾ ਪੁਲਸ ਅਧਿਕਾਰੀ ਆਸਿਫ ਬਹਾਦਰ ਨੇ ਦੱਸਿਆ ਕਿ ਦੱਖਣੀ ਵਜ਼ੀਰਿਸਤਾਨ ਵਿੱਚ ਮੌਲਾਨਾ ਅਬਦੁਲ ਅਜ਼ੀਜ਼ ਮਸਜਿਦ ਵਿੱਚ ਇੱਕ ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ (ਆਈ.ਈ.ਡੀ.) ਫਟ ਗਿਆ, ਜਿਸ ਵਿੱਚ ਜਮੀਅਤ ਉਲੇਮਾ-ਏ-ਇਸਲਾਮ (ਜੇ.ਯੂ.ਆਈ.) ਦੇ ਜ਼ਿਲ੍ਹਾ ਮੁਖੀ ਮੌਲਾਨਾ ਅਬਦੁੱਲਾ ਨਦੀਮ ਸਮੇਤ ਹੋਰ ਲੋਕ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਇਹ ਯੰਤਰ ਮਸਜਿਦ ਦੇ ਚਬੂਤਰੇ 'ਤੇ ਲਗਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਵਾਨਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਲਿਜਾਇਆ ਗਿਆ। ਉਨ੍ਹਾਂ ਕਿਹਾ,"ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਸਬੂਤ ਇਕੱਠੇ ਕਰ ਰਹੀ ਹੈ। ਹੋਰ ਜਾਂਚ ਕੀਤੀ ਜਾ ਰਹੀ ਹੈ।" ਸੂਬੇ ਵਿਚ ਪਹਿਲਾਂ ਵੀ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਖਾਸ ਕਰਕੇ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਜਦੋਂ ਵੱਡੀ ਗਿਣਤੀ ਵਿਚ ਲੋਕ ਇਕੱਠ ਹੁੰਦੇ ਹਨ। ਪਿਛਲੇ ਮਹੀਨੇ ਸੂਬੇ ਦੇ ਦਾਰੁਲ ਉਲੂਮ ਹੱਕਾਨੀਆ ਮਦਰੱਸੇ ਵਿੱਚ ਇੱਕ ਆਤਮਘਾਤੀ ਧਮਾਕੇ ਵਿੱਚ ਜੇਯੂਆਈ-ਐਸ ਦੇ ਨੇਤਾ ਮੌਲਾਨਾ ਹਾਮਿਦੁਲ ਹੱਕ ਹੱਕਾਨੀ ਸਮੇਤ ਛੇ ਲੋਕ ਮਾਰੇ ਗਏ ਸਨ ਅਤੇ 15 ਜ਼ਖਮੀ ਹੋ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।