ਠੀਕ ਹੋਣ ਤੋਂ ਬਾਅਦ ਵੀ ਸਰੀਰਕ ਸਬੰਧਾਂ ਨਾਲ ਫੈਲ ਸਕਦੈ ਕੋਰੋਨਾ, ਰਹੋ ਸਾਵਧਾਨ

05/16/2020 3:34:55 PM

ਬੈਂਕਾਕ- ਕੋਰੋਨਾ ਇਨਫੈਕਟਿਡ ਪੁਰਸ਼ਾਂ ਦੇ ਸਪਰਮ ਵਿਚ ਵਾਇਰਸ ਮਿਲਣ ਤੋਂ ਬਾਅਦ ਸੈਕਸ ਨੂੰ ਲੈ ਕੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਜਾ ਰਿਹਾ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਵਿਚ ਕੋਰੋਨਾ ਵਾਇਰਸ ਦੇ ਲੱਛਣ ਦਿਖਣ ਤਾਂ ਉਸ ਨੂੰ ਸੈਕਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਥੇ ਹੀ ਇਕ ਮਾਹਰ ਦਾ ਮੰਨਣਾ ਹੈ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਕੁਝ ਦਿਨਾਂ ਤੱਕ ਸੈਕਸ ਤੋਂ ਦੂਰੀ ਰੱਖਣੀ ਚਾਹੀਦੀ ਹੈ।

ਥਾਈਲੈਂਡ ਦੇ ਡਿਸੀਸ ਕੰਟਰੋਲ ਡਿਪਾਰਟਮੈਂਟ ਦੇ ਸੀਨੀਅਰ ਮੈਡੀਕਲ ਮਾਹਰ ਦਾ ਮੰਨਣਾ ਹੈ ਕਿ ਕੋਰੋਨਾ ਬੀਮਾਰੀ ਤੋਂ ਠੀਕ ਹੋਣ ਤੋਂ ਬਾਅਦ ਲੋਕਾਂ ਨੂੰ ਕੁਝ ਦਿਨ ਸਰੀਰਕ ਸਬੰਧ ਨਹੀਂ ਬਣਾਉਣੇ ਚਾਹੀਦੇ। ਚੀਨ ਵਿਚ ਇਕ ਸਟੱਡੀ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਸਪਰਮ ਵਿਚ ਕੋਰੋਨਾ ਵਾਇਰਸ ਹੋ ਸਕਦੇ ਹਨ ਕਿਉਂਕਿ ਠੀਕ ਹੋ ਚੁੱਕੇ ਵਿਅਕਤੀ ਦੇ ਸਪਰਮ ਵਿਚ ਵੀ ਵਾਇਰਸ ਮਿਲਿਆ ਸੀ। ਥਾਈਲੈਂਡ ਦੇ ਡਿਸੀਸ ਕੰਟਰੋਲ ਡਿਪਾਰਟਮੈਂਟ ਦੇ ਮਾਹਰ ਵੀਰਾਵਤ ਮਨੋਸੁੱਠੀ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕੁਝ ਦਿਨਾਂ ਤੱਕ 'ਕਿੱਸ' ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਮਨੋਸੁੱਠੀ ਨੇ ਕਿਹਾ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ 30 ਦਿਨਾਂ ਤੱਕ ਸੈਕਸ ਤੋਂ ਪਰਹੇਜ਼ ਕਰੋ।

ਦੱਸ ਦਈਏ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕੁਝ ਲੋਕਾਂ ਦੇ ਦੁਬਾਰਾ ਪਾਜ਼ੇਟਿਵ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸੀਨੀਅਰ ਮੈਡੀਕਲ ਮਾਹਰ ਨੇ ਇਹ ਵੀ ਕਿਹਾ ਕਿ 30 ਦਿਨਾਂ ਤੋਂ ਬਾਅਦ ਵੀ ਜੇਕਰ ਸਰੀਰਕ ਸਬੰਧ ਬਣਾਏ ਜਾਂਦਾ ਹੈ ਤਾਂ ਕੰਡੋਮ ਦੀ ਵਰਤੋਂ ਕਰੋ। ਚੀਨ ਵਿਚ ਕੀਤੀ ਗਈ ਇਕ ਸਟੱਡੀ ਵਿਚ 38 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹਨਾਂ ਵਿਚੋਂ 15 ਹਸਪਤਾਲ ਵਿਚ ਹੀ ਸਨ ਜਦਕਿ 23 ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਸਨ। ਸਟੱਡੀ ਵਿਚ ਜਦੋਂ ਸੈਂਪਲ ਦੀ ਜਾਂਚ ਕੀਤੀ ਗਈ ਤਾਂ ਇਹਨਾਂ ਵਿਚ ਕੁੱਲ 6 ਲੋਕਾਂ ਦੇ ਸਪਰਮ ਵਿਚ ਕੋਰੋਨਾ ਵਾਇਰਸ ਮਿਲਿਆ ਸੀ। ਕੋਰੋਨਾ ਤੋਂ ਠੀਕ ਹੋ ਚੁੱਕੇ 2 ਲੋਕਾਂ ਦੇ ਸਪਰਮ ਵਿਚ ਵੀ ਵਾਇਰਸ ਦੀ ਪੁਸ਼ਟੀ ਹੋਈ ਸੀ। 

ਵਿਗਿਆਨੀਆਂ ਦੀ ਕਹਿਣਾ ਹੈ ਕਿ ਠੀਕ ਹੋਣ ਤੋਂ ਬਾਅਦ ਵਾਇਰਸ ਕੁਝ ਦਿਨਾਂ ਤੱਕ ਸਰੀਰ ਵਿਚ ਰਹਿ ਸਕਦਾ ਹੈ ਤੇ ਸੈਕਸ ਦੇ ਰਾਹੀਂ ਇਨਫੈਕਸ਼ਨ ਫੈਲ ਸਕਦਾ ਹੈ। JAMA ਨੈੱਟਵਰਕ ਓਪਨ ਜਨਰਲ ਵਿਚ ਪ੍ਰਕਾਸ਼ਿਤ ਸਟੱਡੀ ਵਿਚ ਰਿਸਰਚਰ ਸ਼ਿਜੀ ਝਾਂਗ ਨੇ ਕਿਹਾ ਕਿ ਸੰਭਾਵਨਾ ਹੈ ਕਿ ਠੀਕ ਹੋ ਚੁੱਕੇ ਮਰੀਜ਼ ਵੀ ਦੂਜਿਆਂ ਵਿਚ ਵਾਇਰਸ ਫੈਲਾ ਸਕਦੇ ਹਨ। 


Baljit Singh

Content Editor

Related News