ਇਸ ਕਾਰਨ ਯੂਰਪ 'ਚ ਫੈਲਿਆ ਮੰਕੀਪੌਕਸ, ਰੇਵ ਪਾਰਟੀ ਨੂੰ ਲੈ ਕੇ ਮਾਹਿਰਾਂ ਨੇ ਪ੍ਰਗਟਾਇਆ ਅਜਿਹਾ ਖ਼ਦਸ਼ਾ

Tuesday, May 24, 2022 - 04:16 PM (IST)

ਇਸ ਕਾਰਨ ਯੂਰਪ 'ਚ ਫੈਲਿਆ ਮੰਕੀਪੌਕਸ, ਰੇਵ ਪਾਰਟੀ ਨੂੰ ਲੈ ਕੇ ਮਾਹਿਰਾਂ ਨੇ ਪ੍ਰਗਟਾਇਆ ਅਜਿਹਾ ਖ਼ਦਸ਼ਾ

ਲੰਡਨ (ਏਜੰਸੀ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਇੱਕ ਪ੍ਰਮੁੱਖ ਸਲਾਹਕਾਰ ਨੇ ਵਿਕਸਤ ਦੇਸ਼ਾਂ ਵਿੱਚ ਦੁਰਲੱਭ ਬਿਮਾਰੀ ਮੰਕੀਪੌਕਸ ਦੇ ਫੈਲਣ ਨੂੰ ਇੱਕ "ਅਣਕਿਆਸੀ ਘਟਨਾ" ਦੱਸਿਆ ਹੈ। ਉਨ੍ਹਾਂ ਕਿਹਾ ਕਿ ਯੂਰਪ ਵਿੱਚ ਹਾਲ ਹੀ ਦੀਆਂ ਦੋ ਰੇਵ ਪਾਰਟੀਆਂ ਵਿੱਚ ਜੋਖਮ ਭਰੇ ਜਿਨਸੀ ਵਿਵਹਾਰ ਕਾਰਨ ਸ਼ਾਇਦ ਇਹ ਫੈਲਿਆ। ਡਬਲਯੂ.ਐੱਚ.ਓ. ਦੇ ਐਮਰਜੈਂਸੀ ਵਿਭਾਗ ਦੇ ਮੁਖੀ ਡਾ. ਡੇਵਿਡ ਹੇਮੈਨ ਨੇ ਕਿਹਾ ਕਿ ਸਭ ਤੋਂ ਮਜ਼ਬੂਤ ​​ਸਿਧਾਂਤ ਇਹ ਹੈ ਕਿ ਸਪੇਨ ਅਤੇ ਬੈਲਜੀਅਮ ਵਿੱਚ ਆਯੋਜਿਤ ਦੋ ਰੇਵ ਪਾਰਟੀਆਂ ਵਿੱਚ ਸਮਲਿੰਗੀ ਅਤੇ ਹੋਰ ਲੋਕਾਂ ਵਿਚਕਾਰ ਜਿਨਸੀ ਸੰਬਧਾਂ ਕਾਰਨ ਇਹ ਬਿਮਾਰੀ ਫੈਲੀ ਹੈ। ਮੰਕੀਪੌਕਸ ਪਹਿਲਾਂ ਅਫ਼ਰੀਕਾ ਤੋਂ ਬਾਹਰ ਨਹੀਂ ਫੈਲਿਆ ਸੀ, ਜਿੱਥੇ ਇਹ ਇੱਕ ਸਥਾਨਕ ਪੱਧਰ ਦੀ ਬਿਮਾਰੀ ਸੀ।

ਇਹ ਵੀ ਪੜ੍ਹੋ: ਗੋਰੇ ਵਿਦਿਆਰਥੀ ਵੱਲੋਂ ਭਾਰਤੀ ਬੱਚੇ ਦੀ ਧੌਣ ਮਰੋੜਨ ਦਾ ਮਾਮਲਾ, ਭਾਰਤੀ-ਅਮਰੀਕੀ MPs ਨੇ ਜਤਾਈ ਚਿੰਤਾ (ਵੀਡੀਓ)

ਹੇਮਨ ਨੇ ਕਿਹਾ, ''ਅਸੀਂ ਜਾਣਦੇ ਹਾਂ ਕਿ ਮੰਕੀਪੌਕਸ ਉਦੋਂ ਫੈਲ ਸਕਦਾ ਹੈ, ਜਦੋਂ ਕੋਈ ਸੰਕਰਮਿਤ ਵਿਅਕਤੀ ਦੇ ਨਜ਼ਦੀਕੀ ਸੰਪਰਕ 'ਚ ਆਉਂਦਾ ਹੈ ਅਤੇ ਜਿਨਸੀ ਸੰਬੰਧਾਂ ਕਾਰਨ ਇਸ ਬੀਮਾਰੀ ਦਾ ਪ੍ਰਸਾਰ ਹੋ ਵੱਧ ਜਾਂਦਾ ਹੈ।'' ਡਬਲਯੂ.ਐੱਚ.ਓ. ਨੇ ਬ੍ਰਿਟੇਨ, ਸਪੇਨ, ਇਜ਼ਰਾਇਲ, ਫਰਾਂਸ, ਸਵਿਟਜ਼ਰਲੈਂਡ, ਅਮਰੀਕਾ ਅਤੇ ਆਸਟ੍ਰੇਲੀਆ ਸਮੇਤ 10 ਤੋਂ ਜ਼ਿਆਦਾ ਦੇਸ਼ਾਂ 'ਚ ਮੰਕੀਪੌਕਸ ਦੇ 90 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਹਨ।  ਮੈਡਰਿਡ ਦੇ ਸੀਨੀਅਰ ਸਿਹਤ ਅਧਿਕਾਰੀ, ਐਨਰਿਕ ਰੁਜ਼ ਐਸਕੂਡੇਰੋ ਨੇ ਕਿਹਾ ਕਿ ਸਪੇਨ ਦੀ ਰਾਜਧਾਨੀ ਵਿੱਚ ਹੁਣ ਤੱਕ 30 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਕੈਨਰੀ ਆਈਲੈਂਡਜ਼ ਵਿੱਚ 'ਗੇਅ ਪ੍ਰਾਈਡ ਈਵੈਂਟ' ਅਤੇ ਬਿਮਾਰੀ ਦੇ ਵਿਚਕਾਰ ਸੰਭਾਵੀ ਸਬੰਧ ਦੀ ਜਾਂਚ ਕਰ ਰਹੇ ਹਨ, ਜਿੱਥੇ ਲਗਭਗ 80,000 ਲੋਕ ਆਏ ਸਨ।

ਇਹ ਵੀ ਪੜ੍ਹੋ: ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ 'ਚ ਮਚੀ ਹਾਹਾਕਾਰ, ਪੈਟਰੋਲ ਹੋਇਆ 420 ਰੁਪਏ ਪ੍ਰਤੀ ਲਿਟਰ

ਹੇਮਨ ਨੇ ਮੌਜੂਦਾ ਮਹਾਂਮਾਰੀ ਦਾ ਮੁਲਾਂਕਣ ਕਰਨ ਲਈ ਸ਼ੁੱਕਰਵਾਰ ਨੂੰ ਛੂਤ ਦੀਆਂ ਬਿਮਾਰੀਆਂ ਬਾਰੇ ਡਬਲਯੂ.ਐੱਚ.ਓ. ਦੇ ਸਲਾਹਕਾਰ ਸਮੂਹ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੰਕੀਪੌਕਸ ਇੱਕ ਛੂਤਕਾਰੀ ਰੂਪ ਵਿੱਚ ਬਦਲ ਸਕਦਾ ਹੈ। ਮੰਕੀਪੌਕਸ ਆਮ ਤੌਰ 'ਤੇ ਬੁਖ਼ਾਰ, ਠੰਢ ਲੱਗਣ, ਚਿਹਰੇ ਜਾਂ ਜਣਨ ਅੰਗਾਂ 'ਤੇ ਦਾਣੇ ਦਾ ਜਾਂ ਜ਼ਖ਼ਮ ਦਾ ਕਾਰਨ ਬਣਦਾ ਹੈ। ਇਹ ਕਿਸੇ ਸੰਕਰਮਿਤ ਵਿਅਕਤੀ ਜਾਂ ਉਸ ਦੇ ਕੱਪੜਿਆਂ ਜਾਂ ਚਾਦਰਾਂ ਦੇ ਸੰਪਰਕ ਰਾਹੀਂ ਫੈਲ ਸਕਦਾ ਹੈ, ਪਰ ਹੁਣ ਤੱਕ ਜਿਨਸੀ ਤੌਰ 'ਤੇ ਪ੍ਰਸਾਰਿਤ ਲਾਗਾਂ ਦਾ ਦਸਤਾਵੇਜ਼ੀਕਰਨ ਨਹੀਂ ਕੀਤਾ ਗਿਆ ਹੈ। ਬਹੁਤੇ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਕੁਝ ਹਫ਼ਤਿਆਂ ਵਿੱਚ ਬਿਮਾਰੀ ਤੋਂ ਠੀਕ ਹੋ ਜਾਂਦੇ ਹਨ।

ਇਹ ਵੀ ਪੜ੍ਹੋ: ਜਾਪਾਨ ’ਚ ਭਾਰਤੀਆਂ ਨੂੰ ਮਿਲ ਕੇ ਬੋਲੇ PM ਮੋਦੀ, ਸੁਪਨਿਆਂ ਦੇ ਭਾਰਤ ਲਈ ਮੱਖਣ ’ਤੇ ਨਹੀਂ, ਪੱਥਰ ’ਤੇ ਲਕੀਰ ਖਿੱਚੀ

ਚੇਚਕ ਦੇ ਵਿਰੁੱਧ ਟੀਕੇ ਮੰਕੀਪੌਕਸ ਨੂੰ ਰੋਕਣ ਲਈ ਵੀ ਪ੍ਰਭਾਵਸ਼ਾਲੀ ਹਨ ਅਤੇ ਕੁਝ ਐਂਟੀਵਾਇਰਲ ਦਵਾਈਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਕੁਝ ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਪੁਸ਼ਟੀ ਕਰਨਾ ਮੁਸ਼ਕਲ ਹੈ ਕਿ ਜਿਨਸੀ ਸੰਪਰਕ ਕਾਰਨ ਹਾਲ ਹੀ ਵਿਚ ਯੂਰਪ ਵਿੱਚ ਮੰਕੀਪੌਕਸ ਦਾ ਪ੍ਰਸਾਰ ਹੋਇਆ। ਇੰਪੀਰੀਅਲ ਕਾਲਜ ਲੰਡਨ, ਯੂਕੇ ਦੇ ਵਾਇਰੋਲੋਜਿਸਟ ਮਾਈਕ ਸਕਿਨਰ ਨੇ ਕਿਹਾ, 'ਜਿਨਸੀ ਗਤੀਵਿਧੀ ਵਿੱਚ ਅੰਤਰੰਗ ਸੰਪਰਕ ਸ਼ਾਮਲ ਹੁੰਦਾ ਹੈ, ਜਿਸ ਵਿੱਚ ਪ੍ਰਸਾਰ ਦੇ ਵਧਣ ਦਾ ਖ਼ਦਸ਼ਾ ਹੁੰਦਾ ਹੈ, ਪਰ ਇਸ ਵਿਚ ਕਿਸੇ ਵਿਅਕਤੀ ਦੇ ਜਿਨਸੀ ਰੁਝਾਨ ਅਤੇ ਸੰਚਾਰ ਦੇ ਮਾਧਿਅਮ ਦਾ ਪਤਾ ਨਹੀਂ ਲੱਗਦਾ।' ਬ੍ਰਿਟੇਨ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ ਦੀ ਮੁੱਖ ਮੈਡੀਕਲ ਸਲਾਹਕਾਰ ਡਾ. ਸੂਜ਼ਨ ਹੌਪਕਿੰਸ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿੱਚ ਰੋਜ਼ਾਨਾ ਆਧਾਰ 'ਤੇ ਮੰਕੀਪੌਕਸ ਦੇ ਹੋਰ ਮਾਮਲੇ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਕਵਾਡ ਨੇ ਬੇਹੱਦ ਘੱਟ ਸਮੇਂ 'ਚ ਗਲੋਬਲ ਪੱਧਰ 'ਤੇ ਇਕ ਮਹੱਤਵਪੂਰਨ ਸਥਾਨ ਕੀਤਾ ਹਾਸਲ: PM ਮੋਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News