ਕਸਰਤ, ਸਿਹਤ ਸਬੰਧੀ ਖੁਰਾਕ ''ਚ ਉਮਰਦਰਾਜ਼ ਲੋਕਾਂ ਦੀ ਦਿਮਾਗੀ ਸਮਰੱਥਾ ''ਚ ਆ ਸਕਦੈ ਸੁਧਾਰ

Friday, Dec 21, 2018 - 04:52 PM (IST)

ਕਸਰਤ, ਸਿਹਤ ਸਬੰਧੀ ਖੁਰਾਕ ''ਚ ਉਮਰਦਰਾਜ਼ ਲੋਕਾਂ ਦੀ ਦਿਮਾਗੀ ਸਮਰੱਥਾ ''ਚ ਆ ਸਕਦੈ ਸੁਧਾਰ

ਵਾਸ਼ਿੰਗਟਨ (ਭਾਸ਼ਾ)- ਹਫਤੇ 'ਚ ਤਿੰਨ ਦਿਨ 35 ਮਿੰਟ ਤੱਕ ਪੈਦਲ ਚੱਲਣ ਜਾਂ ਸਾਈਕਲ ਚਲਾਉਣ ਨਾਲ ਅਤੇ ਸਿਹਤ ਸਬੰਧੀ ਖੁਰਾਕ ਲੈਣ ਨਾਲ ਵੱਡੀ ਉਮਰ ਦੇ ਲੋਕਾਂ ਦੀ ਦਿਮਾਗੀ ਸਮਰੱਥਾ ਵਿਚ ਸੁਧਾਰ ਆ ਸਕਦਾ ਹੈ। ਮੈਗਜ਼ੀਨ ਨਿਊਰੋਲਾਜੀ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਇਹ ਗੱਲ ਆਖੀ ਗਈ ਹੈ। ਅਧਿਐਨ ਮੁਤਾਬਕ ਰੋਜ਼ਾਨਾ ਕਸਰਤ ਕਰਨ ਅਤੇ ਸਿਹਤ ਸਬੰਧੀ ਖੁਰਾਕ ਲੈਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਨਿਊਰੋਕਾਗਿਨਟਿਪ ਫੰਕਸ਼ਨ ਵਿਚ ਵੀ ਸੁਧਾਰ ਦੇਖਿਆ ਜਾ ਸਕਦਾ ਹੈ।

ਅਮਰੀਕਾ ਵਿਚ ਡਿਊਕ ਯੂਨੀਵਰਸਿਟੀ ਵਿਚ ਕਲੀਨਿਕਲ ਡਾਕਟਰ ਜੇਮਸ ਬਲੂਮੈਂਟਲ ਨੇ ਕਿਹਾ ਕਿ ਕਸਰਤ ਕਰਨ ਨਾਲ ਤੁਹਾਡੇ ਦਿਮਾਗ ਦੇ ਨਾਲ-ਨਾਲ ਦਿਲ ਦੇ ਸਿਹਤਮੰਦ ਹੋਣ ਵਿਚ ਸੁਧਾਰ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਅਧਿਐਨ ਵਿਚ ਉਨ੍ਹਾਂ ਮਰੀਜ਼ਾਂ ਵਿਚ ਘੱਟ ਹੁੰਦੀ ਯਾਦਦਾਸ਼ਤ ਦੇ ਸਬੰਧ ਵਿਚ ਕਸਤਰ ਅਤੇ ਖਾਨ-ਪੀਣ ਦੇ ਵੱਖੋ-ਵੱਖ ਅਤੇ ਸਾਂਝੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ ਹੋਵੇਗਾ, ਜਿਨ੍ਹਾਂ ਵਿਚ ਜ਼ਿਆਦਾ ਉਮਰ ਹੋਣ 'ਤੇ ਡਿਮੈਂਸ਼ੀਆ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਅਧਿਐਨ ਵਿਚ 160 ਅਡਲਟ ਸ਼ਾਮਲ ਸਨ, ਜੋ ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਨਾਲ ਜੁੜੀਆਂ ਹੋਰ ਬੀਮਾਰੀਆਂ ਨਾਲ ਪੀੜਤ ਸਨ।


author

Sunny Mehra

Content Editor

Related News