6 ਜਨਵਰੀ ਦੇ US ਕੈਪੀਟਲ ਦੰਗੇ 'ਚ ਸਾਬਕਾ ਪ੍ਰਾਊਡ ਬੁਆਇਜ਼ ਨੇਤਾ ਨੂੰ ਸੁਣਾਈ ਗਈ 22 ਸਾਲ ਦੀ ਸਜ਼ਾ

Wednesday, Sep 06, 2023 - 10:27 AM (IST)

6 ਜਨਵਰੀ ਦੇ US ਕੈਪੀਟਲ ਦੰਗੇ 'ਚ ਸਾਬਕਾ ਪ੍ਰਾਊਡ ਬੁਆਇਜ਼ ਨੇਤਾ ਨੂੰ ਸੁਣਾਈ ਗਈ 22 ਸਾਲ ਦੀ ਸਜ਼ਾ

ਵਾਸ਼ਿੰਗਟਨ (ਏਜੰਸੀ)- ਸੱਜੇ ਪੱਖੀ ਗਰੁੱਪ ਪ੍ਰਾਊਡ ਬੁਆਏਜ਼ ਦੇ ਸਾਬਕਾ ਰਾਸ਼ਟਰੀ ਮੁਖੀ ਐਨਰਿਕ ਟਾਰੀਓ ਨੂੰ 2020 ਦੇ ਰਾਸ਼ਟਰਪਤੀ ਚੋਣ 'ਚ ਡੋਨਾਲਡ ਟਰੰਪ ਦੇ ਹਾਰਨ ਤੋਂ ਬਾਅਦ ਅਮਰੀਕੀ ਕੈਪੀਟਲ (ਸੰਸਦ ਕੰਪਲੈਕਸ) 'ਤੇ ਹਮਲੇ ਦੀ ਸਾਜਿਸ਼ ਦੇ ਮਾਮਲੇ 'ਚ ਮੰਗਲਵਾਰ ਨੂੰ 22 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 6 ਜਨਵਰੀ ਨੂੰ ਅਮਰੀਕੀ ਕੈਪੀਟਲ 'ਤੇ ਹਮਲੇ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਦਿੱਤੀ ਗਈ ਇਹ ਸਭ ਤੋਂ ਲੰਬੀ ਸਜ਼ਾ ਹੈ। ਜ਼ਿਲ੍ਹਾ ਜੱਜ ਟਿਮੋਥੀ ਕੇਲੀ ਨੇ ਮੰਗਲਵਾਰ ਨੂੰ ਕਿਹਾ,''ਜੂਰੀ ਨੇ ਕਿਸੇ ਨੂੰ ਵੀ ਰਾਜਨੀਤੀ 'ਚ ਸ਼ਾਮਲ ਹੋਣ ਲਈ ਦੋਸ਼ੀ ਨਹੀਂ ਠਹਿਰਾਇਆ, ਉਨ੍ਹਾਂ ਨੇ ਟਾਰੀਓ ਅਤੇ ਹੋਰ ਨੂੰ ਦੇਸ਼ਧ੍ਰੋਹੀ ਸਾਜਿਸ਼ 'ਚ ਸ਼ਾਮਲ ਹੋਣ ਲਈ ਦੋਸ਼ੀ ਠਹਿਰਾਇਆ।''

ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਦਿਨ ਲਈ ਖ਼ਾਸ ਤੋਹਫ਼ਾ ਤਿਆਰ, 7,200 ਹੀਰਿਆਂ ਨਾਲ ਬਣਾਈ ਤਸਵੀਰ

ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਟਾਰੀਓ ਨੇ ਕੈਪੀਟਲ ਦੰਗੇ ਨਾਲ ਪੈਦਾ ਦਰਦ ਲਈ ਮੁਆਫ਼ੀ ਮੰਗੀ ਅਤੇ ਰਾਜਨੀਤੀ, ਸਮੂਹਾਂ ਜਾਂ ਰੈਲੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਰੱਖਣ ਦੀ ਸਹੁੰ ਖਾਧੀ। ਉਸ ਨੇ ਕਿਹਾ,''ਇਸ ਮੁਕੱਦਮੇ ਨੇ ਮੈਨੂੰ ਦਿਖਾਇਆ ਹੈ ਕਿ ਮੈਂ ਕਿਨਾ ਗਲਤ ਸੀ।'' ਟਾਰੀਓ ਦੇ ਵਕੀਲ ਸਬਿਨੋ ਜੌਰੇਗੁਈ ਨੇ ਮੰਗਲਵਾਰ ਨੂੰ ਕਿਹਾ,''ਮੇਰਾ ਮੁਵਕਿਲ ਇਕ ਗੁੰਮਰਾਹ ਦੇਸ਼ਭਗਤ ਹੈ। ਮੇਰਾ ਮੁਵਕਿਲ ਅਜਿਹਾ ਹੀ ਹੈ, ਉਸ ਨੇ ਸੋਚਿਆ ਕਿ ਉਹ ਇਸ ਦੇਸ਼ ਨੂੰ ਬਚਾ ਰਿਹਾ ਹੈ, ਇਸ ਗਣਤੰਤਰ ਨੂੰ ਬਚਾ ਰਿਹਾ ਹੈ।'' 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News